ਕਰਾਚੀ— ਪਾਕਿਸਤਾਨ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਵਿਚ ਆਪਣੀ ਦੂਜੀ ਪਾਰੀ ਵਿਚ 4 ਬੱਲੇਬਾਜ਼ਾਂ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਟੈਸਟ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਟੀਮ ਦੇ ਚੋਟੀ ਦੇ ਚਾਰ ਬੱਲੇਬਾਜ਼ਾਂ ਨੇ ਸੈਂਕੜੇ ਬਣਾਏ ਹਨ। ਸ਼ਾਨ ਮਸੂਦ ਨੇ 135, ਅਬਿਦ ਅਲੀ ਨੇ 174, ਕਪਤਾਨ ਅਜ਼ਹਰ ਅਲੀ ਨੇ 118 ਤੇ ਬਾਬਰ ਆਜਮ ਨੇ ਅਜੇਤੂ 100 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ 2007 ਵਿਚ ਬੰਗਲਾਦੇਸ਼ ਵਿਰੁੱਧ ਢਾਕਾ ਵਿਚ ਦੂਜੇ ਟੈਸਟ ਵਿਚ ਭਾਰਤ ਦੇ ਚੋਟੀ ਕ੍ਰਮ ਦੇ ਚਾਰ ਬੱਲੇਬਾਜ਼ਾਂ ਦਿਨੇਸ਼ ਕਾਰਤਿਕ ਨੇ 129, ਵਸੀਮ ਜਾਫਰ ਨੇ 138, ਕਪਤਾਨ ਰਾਹੁਲ ਦ੍ਰਾਵਿੜ ਨੇ 129 ਤੇ ਸਚਿਨ ਤੇਂਦੁਲਕਰ ਨੇ ਅਜੇਤੂ 122 ਦੌੜਾਂ ਬਣਾਈਆਂ ਸਨ। ਭਾਰਤ ਨੇ ਜਿੱਥੇ ਪਹਿਲੀ ਪਾਰੀ ਵਿਚ ਚਾਰ ਸੈਂਕੜੇ ਬਣਾਏ ਸਨ, ਉਥੇ ਹੀ ਪਾਕਿਸਤਾਨ ਨੇ ਦੂਜੀ ਪਾਰੀ ਵਿਚ ਚਾਰ ਸੈਂਕੜੇ ਬਣਾਏ ।
13 ਦਸੰਬਰ ਤਕ ਪੂਰੀ ਹੋ ਜਾਵੇਗੀ ਖੇਲੋ ਇੰਡੀਆ ਯੂਥ ਗੇਮਸ ਦੀਆਂ ਤਿਆਰੀਆਂ
NEXT STORY