ਇਸਲਾਮਾਬਾਦ– ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਰਫਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ,‘‘ਮੈਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਮੈਂ ਆਪਣੇ ਕ੍ਰਿਕਟ ਕਰੀਅਰ ਦੌਰਾਨ ਮਿਲੇ ਪਿਆਰ, ਉਤਸ਼ਾਹ ਤੇ ਨਾ ਭੁੱਲਣ ਵਾਲੀਆਂ ਯਾਦਾਂ ਲਈ ਆਪਣੇ ਸਾਥੀਆਂ, ਕੋਚਾਂ ਦੇ ਪ੍ਰਤੀ ਧੰਨਵਾਦ ਕਰਨਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਮੈਂ ਉਸ ਖੇਡ ਦਾ ਸਮਰਥਨ ਤੇ ਜਸ਼ਨ ਮਨਾਉਣਾ ਜਾਰੀ ਰੱਖਾਂਗਾ, ਜਿਸ ਨੇ ਮੈਨੂੰ ਸਭ ਕੁਝ ਦਿੱਤਾ ਹੈ।’’ ਇਰਫਾਨ ਨੇ ਪਾਕਿਸਤਾਨ ਲਈ 4 ਟੈਸਟ, 60 ਵਨ ਡੇ ਤੇ 22 ਟੀ-20 ਮੈਚ ਖੇਡੇ ਹਨ। ਉਸ ਨੇ ਚਾਰ ਟੈਸਟਾਂ ਵਿਚ 10 ਵਿਕਟਾਂ, 60 ਵਨ ਡੇ ਮੈਚਾਂ ਵਿਚ 83 ਤੇ ਟੀ-20 ਵਿਚ 16 ਵਿਕਟਾਂ ਲਈਆਂ ਹਨ।
ਰਾਸ਼ਿਦ ਖਾਨ ਦੀ ਜ਼ਿੰਬਾਬਵੇ ਸੀਰੀਜ਼ ਲਈ ਅਫਗਾਨਿਸਤਾਨ ਟੀਮ ’ਚ ਵਾਪਸੀ
NEXT STORY