ਕਰਾਚੀ— ਧਨ ਦੀ ਕਮੀ ਤੋਂ ਜੂਝ ਰਹੇ ਪਾਕਿਸਤਾਨ ਹਾਕੀ ਮਹਾਸੰਘ (ਪੀ.ਐੱਚ.ਐੱਫ.) ਪ੍ਰੋ ਹਾਕੀ ਲੀਗ ਤੋਂ ਹਟਣ 'ਤੇ ਵਿਚਾਰ ਕਰ ਰਿਹਾ ਹੈ ਜੋ 2020 ਓਲੰਪਿਕ ਖੇਡਾਂ ਦਾ ਕੁਆਲੀਫਾਇੰਗ ਟੂਰਨਾਮੈਂਟ ਹੈ। ਪਾਕਿਸਤਾਨ ਦੀ ਟੀਮ 'ਤੇ ਇਸ ਤੋਂ ਪਹਿਲਾਂ ਭਾਰਤ 'ਚ ਪਿਛਲੇ ਸਾਲ ਨਵੰਬਰ-ਦਸੰਬਰ 'ਚ ਹੋਏ ਵਿਸ਼ਵ ਕੱਪ 'ਚ ਧਨ ਦੀ ਕਮੀ ਦੇ ਕਾਰਨ ਹਿੱਸਾ ਨਾ ਲੈਣ ਦਾ ਖਤਰਾ ਮੰਡਰਾ ਰਿਹਾ ਸੀ। ਪਾਕਿਸਤਾਨ ਨੂੰ ਪ੍ਰੋ ਹਾਕੀ ਲੀਗ ਦੇ ਪਹਿਲੇ ਪੜਾਅ ਦੇ ਮੈਚ ਨੂੰ ਅਰਜਨਟੀਨਾ ਦੇ ਬਿਊਨਸ ਆਇਰਸ 'ਚ ਦੋ ਫਰਵਰੀ ਨੂੰ ਖੇਡਣਾ ਹੈ। ਇਸ ਤੋਂ ਬਾਅਦ ਟੀਮ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ। ਇਕ ਅਧਿਕਾਰਤ ਸੂਤਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੀ.ਐੱਚ.ਐੱਫ. ਧਨ ਦੀ ਕਮੀ ਦੇ ਕਾਰਨ ਪ੍ਰੋ-ਲੀਗ ਤੋਂ ਹਟਣ 'ਤੇ ਵਿਚਾਰ ਕਰ ਰਿਹਾ ਸੀ ਅਤੇ ਇਸ ਨਾਲ ਕੌਮਾਂਤਰੀ ਪ੍ਰਤੀਯੋਗਿਤਾਵਾਂ ਤੋਂ ਉਹ ਦੋ ਸਾਲ ਦੀ ਮੁਅੱਤਲੀ ਝਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੀ.ਐੱਚ.ਐੱਫ. ਨੇ ਅਰਜਨਟੀਨਾ, ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਹੋਣ ਵਾਲੇ ਪਹਿਲੇ ਪੜਾਅ ਦੇ ਮੈਚਾਂ ਲਈ ਲਾਹੌਰ 'ਚ ਪ੍ਰੈਕਟਿਸ ਕੈਂਪ ਲਾਇਆ ਹੈ। ਇਸ ਲਈ 45 ਖਿਡਾਰੀਆਂ ਨੂੰ ਬੁਲਾਇਆ ਗਿਆ ਹੈ ਪਰ ਉਨ੍ਹਾਂ ਦੇ ਖਰਚ ਦਾ ਇੰਤਜ਼ਾਮ ਅਜੇ ਤਕ ਨਹੀਂ ਹੋਇਆ ਹੈ। ਪਾਕਿਸਤਾਨੀ ਹਾਕੀ ਟੀਮ ਨੂੰ ਪਹਿਲੇ ਪੜਾਅ ਦੇ ਦੌਰੇ ਲਈ ਢਾਈ ਕਰੋੜ ਅਤੇ ਯੂਰਪ 'ਚ ਹੋਣ ਵਾਲੇ ਦੂਜੇ ਦੌਰ ਲਈ ਲਗਭਗ 7 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਪੀ.ਐੱਚ.ਐੱਫ. ਨੇ ਧਨ ਲਈ ਸਰਕਾਰ ਨਾਲ ਸੰਪਰਕ ਕੀਤਾ ਪਰ ਉੱਥੋਂ ਕੋਈ ਜਵਾਬ ਨਹੀਂ ਮਿਲ ਰਿਹਾ ਹੈ। ਅਜਿਹਾ ਹੀ ਭਾਰਤ 'ਚ ਹੋਏ ਵਿਸ਼ਵ ਕੱਪ ਦੇ ਸਮੇਂ ਹੋਇਆ ਸੀ ਪਰ ਉਦੋਂ ਅਸੀਂ ਪ੍ਰਾਯੋਜਕਾਂ ਅਤੇ ਕੁਝ ਨਿੱਜੀ ਦਾਨ ਰਾਹੀਂ ਧਨ ਦਾ ਪ੍ਰਬੰਧ ਕੀਤਾ ਸੀ।
ਪੰਡਯਾ ਨੂੰ ਆਪਣੇ ਨਿੱਜੀ ਰਾਜ਼ ਖੋਲ੍ਹਣੇ ਪਏ ਮਹਿੰਗੇ, ਮੰਗਣੀ ਪਈ ਮੁਆਫੀ
NEXT STORY