ਕਰਾਚੀ— ਹਾਕੀ ਵਰਲਡ ਕੱਪ 'ਚ ਪਾਕਿਸਤਾਨ ਦੇ ਖੇਡਣ ਨੂੰ ਲੈ ਕੇ ਚਲ ਰਹੀਆਂ ਅਟਕਲਾਂ ਹੁਣ ਸਮਾਪਤ ਹੋ ਗਈਆਂ ਹਨ। ਇਕ ਕ੍ਰਿਕਟ ਫ੍ਰੈਂਚਾਈਜ਼ੀ ਦੇ ਮਾਲਕ ਪੈਸੇ ਦੀ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਹਾਕੀ ਮਹਾਸੰਘ (ਪੀ.ਐੱਚ.ਐੱਫ.) ਦੇ ਸਪਾਂਸਰ ਦੇ ਤੌਰ 'ਤੇ ਜੁੜੇ ਹਨ। ਪੀ.ਐੱਚ.ਐੱਫ. ਦੇ ਸਕੱਤਰ ਸ਼ਾਹਬਾਜ਼ ਅਹਿਮਦ ਨੇ ਸੂਚਿਤ ਕੀਤਾ ਹੈ ਕਿ ਪਾਕਿਸਤਾਨੀ ਸੁਪਰ ਲੀਗ ਦੀ ਫ੍ਰੈਂਚਾਈਜ਼ੀ ਪੇਸ਼ਾਵਰ ਜਾਲਮੀ ਦੇ ਮਾਲਕ ਜਾਵੇਦ ਅਫਰੀਦੀ ਨੇ ਪੀ.ਐੱਚ.ਐੱਫ. ਦੇ ਨਾਲ ਵੱਡਾ ਸਪਾਂਸਰ ਕਰਾਰ ਕੀਤਾ ਹੈ, ਜੋ 2020 ਤੱਕ ਚੱਲੇਗਾ।

ਇਸ ਸਪਾਂਸਰ ਕਰਾਰ 'ਚ ਸੀਨੀਅਰ ਅਤੇ ਜੂਨੀਅਰ ਟੀਮ ਦੇ ਸਾਰੇ ਕੌਮਾਂਤਰੀ ਦੌਰਿਆਂ ਤੋਂ ਇਲਾਵਾ ਘਰੇਲੂ ਹਾਕੀ ਵੀ ਸ਼ਾਮਲ ਹੈ। ਸ਼ਾਹਬਾਜ਼ ਨੇ ਕਿਹਾ, ''ਇਹ ਸਾਡੇ ਲਈ ਵੱਡੀ ਰਾਹਤ ਦੀ ਗੱਲ ਹੈ। ਪੇਸ਼ਾਵਰ ਜਾਲਮੀ ਫ੍ਰੈਂਚਾਈਜ਼ੀ ਦੇ ਮਾਲਕ ਜਾਵੇਦ ਅਫਰੀਦੀ ਨੇ ਆਪਣੀ ਕੰਪਨੀ ਹਾਇਰ ਪਾਕਿਸਤਾਨ ਵੱਲੋਂ ਪਾਕਿਸਤਾਨ ਹਾਕੀ ਦੇ ਨਾਲ ਸਪਾਂਸਰ ਕਰਾਰ ਕੀਤਾ ਹੈ।'' ਉਨ੍ਹਾਂ ਕਿਹਾ, ''ਪਾਕਿਸਤਾਨ ਟੀਮ ਵਰਲਡ ਕੱਪ ਲਈ ਭਾਰਤ ਜਾਵੇਗੀ।'' ਸ਼ਾਹਬਾਜ਼ ਨੇ ਹਾਲਾਂਕਿ ਸਪਾਂਸਰ ਰਾਸ਼ੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਕੀ ਵਰਲਡ ਕੱਪ ਭੁਵਨੇਸ਼ਵਰ 'ਚ 28 ਨਵੰਬਰ ਤੋਂ 16 ਦਸੰਬਰ ਤਕ ਖੇਡਿਆ ਜਾਵੇਗਾ।

ਪੀ.ਐੱਚ.ਐੱਫ. ਨੇ ਇਸ ਤੋਂ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ 8 ਕਰੋੜ ਰੁਪਏ ਦੀ ਗ੍ਰਾਂਟ ਨਹੀਂ ਦਿੰਦੀ, ਤਾਂ ਵਰਲਡ ਕੱਪ 'ਚ ਪਾਕਿਸਤਾਨ ਦੇ ਨੁਮਾਇੰਦਗੀ 'ਤੇ ਸੰਕਟ ਆਵੇਗਾ। ਪੀ.ਐੱਚ.ਐੱਫ. ਸਕੱਤਰ ਨੇ ਕਿਹਾ, ''ਹੁਣ ਸਾਨੂੰ ਸਿਰਫ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਵੀਜ਼ਾ ਦਾ ਇੰਤਜ਼ਾਰ ਹੈ।'' ਸ਼ਾਹਬਾਜ਼ ਨੇ ਕਿਹਾ ਕਿ ਇਸ ਸਪਾਂਸਰ ਕਰਾਰ ਦੇ ਚਲਦੇ ਪੀ.ਐੱਚ.ਐੱਫ. ਨਾ ਸਿਰਫ ਆਪਣੀ ਟੀਮ ਨੂੰ ਭਾਰਤ ਭੇਜ ਸਕੇਗਾ ਸਗੋਂ ਖਿਡਾਰੀਆਂ ਦੇ ਪੈਂਡਿੰਗ ਭੁਗਤਾਨ ਵੀ ਕਰ ਸਕੇਗਾ ਜਿਨ੍ਹਾਂ ਨੂੰ ਹਾਲ ਹੀ 'ਚ ਹੋਏ ਏਸ਼ੀਆਈ ਚੈਂਪੀਅਨਸ ਟਰਾਫੀ ਅਤੇ ਕੈਂਪ ਦੇ ਲਈ ਦੈਨਿਕ ਭੱਤਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।
ਆਪਣੇ ਕੈਂਸਰ ਪੀੜਤ ਦੋਸਤ ਲਈ ਇਸ ਖਿਡਾਰੀ ਨੇ ਲਗਾਇਆ ਸੀ ਸੈਂਕੜਾ
NEXT STORY