ਸਪੋਰਟਸ ਡੈਸਕ-ਭਾਰਤ ਵਿਰੁੱਧ ਏਸ਼ੀਆ ਕੱਪ 2022 ਦੇ ਅਹਿਮ ਮੁਕਾਬਲੇ ਲਈ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਪਲੇਇੰਗ-11 'ਚ ਨੌਜਵਾਨ ਤੇਜ਼ ਗੇਂਦਬਾਜ਼ ਨਸੀਰ ਸ਼ਾਹ ਨੂੰ ਥਾਂ ਦਿੱਤੀ। ਨਸੀਮ ਦਾ ਇਹ ਡੈਬਿਊ ਮੈਚ ਹੋਵੇਗਾ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਹਾਲ ਹੀ 'ਚ ਨੀਦਰਲੈਂਡ ਵਿਰੁੱਧ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਆਪਣਾ ਵਨਡੇ ਡੈਬਿਊ ਕੀਤਾ। ਗੇਂਦ ਨਾਲ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਨਸੀਮ ਸ਼ਾਹ ਨੂੰ ਪਾਕਿਸਤਾਨ ਦੇ ਏਸ਼ੀਆ ਕੱਪ ਟੀਮ 'ਚ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਹੁਣ ਤੱਕ 46.25 ਕਰੋੜ ਖੁੱਲ੍ਹੇ ਜਨ-ਧਨ ਖਾਤਿਆਂ 'ਚ ਜਮ੍ਹਾ ਹੋਏ 1.74 ਲੱਖ ਕਰੋੜ ਰੁਪਏ
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਪਾਕਿਸਤਾਨ ਲਈ 13 ਟੈਸਟ ਅਤੇ ਤਿੰਨ ਵਨਡੇ ਖੇਡੇ ਹਨ। ਇਨ੍ਹਾਂ 16 ਮੁਕਾਬਲਿਆਂ 'ਚ ਨਸੀਮ ਨੇ 43 ਵਿਕਟ ਲਈਆਂ ਹਨ। 19 ਸਾਲਾ ਨਸੀਮ ਨੇ ਕਿਹਾ ਕਿ ਭਾਰਤ ਵਿਰੁੱਧ ਅੱਜ ਦਾ ਮੈਚ ਵੱਡਾ ਹੈ ਪਰ ਉਹ ਇਸ ਨੂੰ ਆਮ ਮੁਕਾਬਲੇ ਦੀ ਤਰ੍ਹਾਂ ਲੈਣ ਦੀ ਕੋਸ਼ਿਸ਼ ਕਰਨਗੇ। ਨਸੀਮ ਨੇ ਪੀ.ਸੀ.ਬੀ. ਵੱਲੋਂ ਜਾਰੀ ਇਕ ਵੀਡੀਓ 'ਚ ਕਿਹਾ ਕਿ ਮੈਂ ਹਾਲ ਹੀ 'ਚ ਆਪਣਾ ਵਨਵੇ ਡੈਬਿਊ ਹਾਲ ਹੀ 'ਚ ਕੀਤਾ ਅਤੇ ਪ੍ਰਦਰਸ਼ਨ ਕੀਤਾ। ਕਿਸੇ ਵੀ ਫਾਰਮੈਟ 'ਚ ਡੈਬਿਲ ਕਰਨਾ ਤੁਹਾਡੇ ਕਰੀਅਰ ਲਈ ਅਹਿਮ ਹੁੰਦਾ ਹੈ। ਅੱਜ ਇਕ ਵੱਡਾ ਮੈਚ ਹੈ ਪਰ ਮੈਂ ਇਕ ਆਮ ਮੈਚ ਦੀ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕਰਾਂਗਾ।
ਇਹ ਵੀ ਪੜ੍ਹੋ : ਯੂਨਾਨ 'ਚ ਭੂਮੱਧ ਸਾਗਰ 'ਚ ਸਾਡੇ ਲੜਾਕੂ ਜਹਾਜ਼ 'ਤੇ ਮਿਜ਼ਾਈਲ ਤਾਣੀ : ਤੁਰਕੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨੀਰਜ ਨੇ ਆਪਣਾ ਟੋਕੀਓ ਓਲੰਪਿਕ ਜੈਵਲਿਨ ਓਲੰਪਿਕ ਮਿਊਜ਼ੀਅਮ ਨੂੰ ਕੀਤਾ ਭੇਟ
NEXT STORY