ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਹਰਮਨ ਪਿਆਰੇ ਖਿਡਾਰੀ ਸ਼ਾਹਿਦ ਅਫ਼ਰੀਦੀ ਆਪਣੇ ਬਿਆਨਾਂ ਕਰਕੇ ਅਕਸਰ ਚਰਚਾ ਵਿੱਚ ਬਣੇ ਰਹਿੰਦੇ ਹਨ। ਅਫ਼ਰੀਦੀ ਨੇ ਕਸ਼ਮੀਰ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਪਣਾ ਬੜਬੋਲਾਪਨ ਵਿਖਾਇਆ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਕਸ਼ਮੀਰ ਵਾਲੇ ਹਿੱਸੇ ਵਿੱਚ ਲੋਕਾਂ ਨਾਲ ਬਹੁਤ ਅੱਤਿਆਚਾਰ ਹੋ ਰਿਹਾ ਹੈ। ਅਫ਼ਰੀਦੀ ਨੇ ਬਿਆਨ ਵਿੱਚ ਕਿਹਾ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤ ਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਹੈ। ਸਾਨੂੰ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ : ਇਤਿਹਾਸ ’ਚ ਪਹਿਲੀ ਵਾਰ ਇਲੈਕਟ੍ਰਾਨਿਕ ਕਚਰੇ ਨਾਲ ਬਣੇ ਮੈਡਲ
ਦਰਅਸਲ ਸਾਬਕਾ ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫ਼ਰੀਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕ੍ਰਿਕਟ ਦੀ ਅਕੈਡਮੀ ਖੋਲ੍ਹਣਾ ਚਾਹੁੰਦੇ ਹਨ ਅਤੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਖੇਡ ਨਾਲ ਜੋੜਨਾ ਚਾਹੁੰਦੇ ਹਨ। ਇੱਕ ਰਿਪੋਰਟ ਮੁਤਾਬਕ ਅਫ਼ਰੀਦੀ ਕਸ਼ਮੀਰ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਹਨ ਅਤੇ ਕਿਹਾ ਕਿ ਮੈਂ ਕਸ਼ਮੀਰ ਪ੍ਰੀਮੀਅਰ ਲੀਗ (ਕੇ.ਪੀ.ਐਲ) ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਇਸ ਦਾ ਹਿੱਸਾ ਬਣਾ ਅਤੇ ਮੈਂ ਕਸ਼ਮੀਰ ਵਿੱਚ ਇੱਕ ਅਕੈਡਮੀ ਬਣਾਵਾਂਗਾ।
ਇਹ ਵੀ ਪੜ੍ਹੋ: Bye Bye 2020: ਕ੍ਰਿਕਟ ਦੀਆਂ ਉਹ 5 ਵੱਡੀਆਂ ਕੰਟਰੋਵਰਸੀਆਂ ਜਿਨ੍ਹਾਂ ਨੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ
ਅਫ਼ਰੀਦੀ ਨੇ ਅੱਗੇ ਕਿਹਾ ਕਿ ਮੈਂ ਸਾਰਿਆਂ ਨੂੰ ਕੇ.ਪੀ.ਐਲ ਦਾ ਸਮਰਥਨ ਕਰਨ ਲਈ ਕਹਿੰਦਾ ਹਾਂ। ਮੈਂ ਖੇਡ ਤੋਂ ਇਲਾਵਾ ਸਿਹਤ ਮਹਿਕਮੇ ਵਿੱਚ ਵੀ ਕੰਮ ਕਰਨ ਲਈ ਤਿਆਰ ਹਾਂ। ਮੇਰੇ ਲਈ ਇਸ ਲੀਗ ਦਾ ਬ੍ਰਾਂਡ ਅਬੈਂਸਡਰ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਜੇਕਰ ਕਸ਼ਮੀਰ ਦੇ ਅੰਦਰ ਕ੍ਰਿਕਟ ਮੈਚ ਹੁੰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਮੈਂ ਆਪਣੀ ਫਾਊਂਡੈਸ਼ਨ ਦੇ ਤਹਿਤ ਕਸ਼ਮੀਰ ਵਿੱਚ ਕ੍ਰਿਕਟ ਖੇਡਣ ਦੀ ਯੋਗਤਾ ਰੱਖਣ ਵਾਲਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ।
ਇਹ ਵੀ ਪੜ੍ਹੋ: ਸਾਲ 2020 ’ਚ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
ਅਫ਼ਰੀਦੀ ਨੇ ਇਸ ਤੋਂ ਬਾਅਦ ਭਾਰਤ ਦੇ ਕਸ਼ਮੀਰ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਲੋਕਾਂ ਨਾਲ ਬਹੁਤ ਅੱਤਿਆਚਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਲਿਆ ਹੈ। ਉਹ ਸਮਾਂ ਜ਼ਰੂਰ ਆਵੇਗਾ ਜਦੋਂ ਕਸ਼ਮੀਰ ਆਜ਼ਾਦ ਹੋ ਜਾਵੇਗਾ ਅਤੇ ਕਸ਼ਮੀਰੀਆਂ ਲਈ ਵਾਰ-ਵਾਰ ਆਵਾਜ਼ ਬੁਲੰਦ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ
ਗੌਰਤਲਬ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੇ.ਪੀ.ਐਲ (ਕਸ਼ਮੀਰ ਪ੍ਰੀਮੀਅਰ ਲੀਗ) ਨੂੰ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਹਜ਼ਾਰਾਂ ਨੌਜਵਾਨ ਖਿਡਾਰੀ ਇਸ ਮੁਕਾਬਲੇ ਵਿੱਚ ਹਿੱਸਾ ਜ਼ਰੂਰ ਲੈਣਗੇ। ਦੱਸ ਦੇਈਏ ਕਿ ਇਸ ਲੀਗ ਦਾ ਬ੍ਰੈਂਡ ਅੰਬੈਸਡਰ ਸ਼ਾਹਿਦ ਅਫ਼ਰੀਦੀ ਨੂੰ ਬਣਾਇਆ ਗਿਆ ਹੈ। ਕੇ.ਪੀ.ਐਲ. ਦੇ ਪ੍ਰਧਾਨ ਆਰਿਫ ਮਲਿਕ ਨੇ ਕਿਹਾ ਕਿ ਇਸ ਲੀਗ ਤੋਂ ਫੰਡ ਵੀ ਇਕੱਠਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Year Ender 2020 : ਖੇਡ ਜਗਤ ਦੇ ਚਾਰ ਮਸ਼ਹੂਰ ਖਿਡਾਰੀ ਜੋ 2020 ’ਚ ਦੁਨੀਆ ਨੂੰ ਆਖ ਗਏ ਅਲਵਿਦਾ
NEXT STORY