ਦੁਬਈ (ਭਾਸ਼ਾ)- ਪਾਕਿਸਤਾਨ ਦੀ ਟੀਮ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ’ਚ ਭਾਰਤ ਖਿਲਾਫ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ ਅੱਜ ਗਰੁੱਪ-ਏ ਦੇ ਆਪਣੇ ਪਹਿਲੇ ਮੈਚ ’ਚ ਕਮਜ਼ੋਰ ਓਮਾਨ ਖਿਲਾਫ ਆਪਣੀ ਤਿਆਰੀ ਨੂੰ ਪੁਖਤਾ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰੇਗੀ।
ਪਾਕਿਸਤਾਨ ਨੇ ਏਸ਼ੀਆ ਕੱਪ ਤੋਂ ਪਹਿਲਾਂ ਤ੍ਰਿਕੋਣੀ ਲੜੀ ਦੇ ਫਾਈਨਲ ’ਚ ਅਫਗਾਨਿਸਤਾਨ ਨੂੰ 75 ਦੌੜਾਂ ਨਾਲ ਹਰਾਇਆ ਸੀ, ਜਿਸ ਨਾਲ ਨਿਸ਼ਚਿਤ ਤੌਰ ’ਤੇ ਉਸ ਦਾ ਹੌਸਲਾ ਵਧਿਆ ਹੋਵੇਗਾ। ਸੰਯੁਕਤ ਅਰਬ ਅਮੀਰਾਤ ਦੀਆਂ ਹੋਲੀ ਪਿੱਚਾਂ ਕਾਰਨ ਪਾਕਿਸਤਾਨ ਨੂੰ ਟੀਮ ’ਚ ਸਪਿਨਰਾਂ ਨੂੰ ਸ਼ਾਮਿਲ ਕਰਨਾ ਪਿਆ। ਉਸ ਦੀ ਇਹ ਰਣਨੀਤੀ ਤ੍ਰਿਕੋਣੀ ਲੜੀ ਦੌਰਾਨ ਸਹੀ ਸਾਬਿਤ ਹੋਈ ਅਤੇ ਏਸ਼ੀਆ ਕੱਪ ’ਚ ਵੀ ਇਹ ਰਣਨੀਤੀ ਮਹੱਤਵਪੂਰਨ ਸਾਬਿਤ ਹੋਵੇਗੀ।
ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਕਿਹਾ ਸੀ ਕਿ ਅਸੀਂ ਇਸ ਤਰ੍ਹਾਂ ਨਾਲ ਤਿਆਰੀ ਕਰਨੀ ਚਾਹੁੰਦੇ ਸੀ, ਜਿਸ ਨਾਲ ਸਾਨੂੰ ਏਸ਼ੀਆ ਕੱਪ ਲਈ ਮਦਦ ਮਿਲੇ ਅਤੇ ਅਸੀਂ ਇਸ ਤਰ੍ਹਾਂ ਹੀ ਕੀਤਾ। ਅਸੀਂ ਘਰੇਲੂ ਮੈਦਾਨ ’ਤੇ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਬਾਅਦ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਹੁਣ ਅਸੀਂ ਬਹੁਤ ਵਧੀਆ ਸਥਿਤੀ ਵਿਚ ਹਾਂ ਅਤੇ ਪੂਰੀ ਤਰ੍ਹਾਂ ਤਿਆਰ ਹਾਂ।
ਗਰੁੱਪ-ਏ ਵਿਚ ਭਾਰਤ, ਪਾਕਿਸਾਤਨ, ਓਮਾਨ ਅਤੇ ਯੂ. ਏ. ਈ. ਸ਼ਾਮਿਲ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਐਤਵਾਰ ਨੂੰ ਦੁਬਈ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਦੋਨੋਂ ਟੀਮਾਂ ਦਾ ਸੁਪਰ-4 ਅਤੇ ਫਾਈਨਲ ਵਿਚ ਵੀ ਮੁਕਾਬਲਾ ਹੋ ਸਕਦਾ ਹੈ।
ਅਰਸ਼ਦੀਪ ਨੂੰ ਸੱਟ ਲੱਗੀ ਹੈ ਜਾਂ 8 ਬੱਲੇਬਾਜ਼ਾਂ ਵਾਲੀ ਰਣਨੀਤੀ ਕਾਰਨ ਅੰਤਿਮ ਇਲੈਵਨ ’ਚੋਂ ਹੈ ਬਾਹਰ?
NEXT STORY