ਕਰਾਚੀ- ਪਾਕਿਸਤਾਨ ਟੈਸਟ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦੇ ਲਈ ਨਵੰਬਰ ਵਿਚ ਪੰਜ ਸਾਲ ਵਿਚ ਪਹਿਲੀ ਵਾਰ ਬੰਗਲਾਦੇਸ਼ ਦਾ ਦੌਰਾ ਕਰੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਪਾਕਿਸਤਾਨ ਇਸ ਸਾਲ ਨਵੰਬਰ-ਦਸੰਬਰ ਵਿਚ ਹੋਣ ਵਾਲੇ ਦੌਰੇ 'ਚ 2 ਟੈਸਟ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ।
ਇਹ ਖ਼ਬਰ ਪੜ੍ਹੋ- ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ
ਇਹ ਮੈਚ ਢਾਕਾ ਅਤੇ ਚਟਗਾਂਵ ਵਿਚ ਖੇਡੇ ਜਾਣਗੇ। ਪਾਕਿਸਤਾਨੀ ਟੀਮ ਯੂ. ਏ. ਈ. 'ਚ ਟੀ-20 ਵਿਸ਼ਵ ਕੱਪ ਦੇ ਖਤਮ ਹੋਣ ਦੇ ਤੁਰੰਤ ਬਾਅਦ ਬੰਗਲਾਦੇਸ਼ ਰਵਾਨਾ ਹੋ ਜਾਵੇਗੀ। ਟੀ20 ਮੈਚ 19, 20 ਅਤੇ 22 ਨਵੰਬਰ ਨੂੰ ਢਾਕਾ ਵਿਚ ਖੇਡੇ ਜਾਣਗੇ। ਪਹਿਲਾ ਟੈਸਟ ਮੈਚ 25 ਤੋਂ 30 ਨਵੰਬਰ ਨੂੰ ਚਟਗਾਂਵ ਅਤੇ ਦੂਜਾ ਟੈਸਟ ਮੈਚ ਚਾਰ ਤੋਂ ਅੱਠ ਦਸੰਬਰ ਦੇ ਵਿਚ ਢਾਕਾ 'ਚ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ 'ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਟ੍ਰਿਕ ਕੈਂਟਲੇ ਨੂੰ ਚੁਣਿਆ PGA ਟੂਰ 'ਚ ਸਾਲ ਦਾ ਸਰਵਸ੍ਰੇਸ਼ਠ ਗੋਲਫਰ
NEXT STORY