ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ 'ਚ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਦੋਵੇਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦਾ ਉਤਸਾਹ ਸੱਤਵੇਂ ਆਸਮਾਨ 'ਤੇ ਪਹੁੰਚ ਜਾਂਦਾ ਹੈ, ਨਾਲ ਹੀ ਇਕ ਦੂਜੇ 'ਤੇ ਨਿਸ਼ਾਨਾ ਵੀ ਵਿਨ੍ਹਿੰਆ ਜਾਂਦਾ ਹੈ ਪਰ ਖਿਡਾਰੀਆਂ 'ਚ ਖੇਡ ਭਾਵਨਾ ਅਤੇ ਅਪਣਾਪਨ ਬਰਕਰਾਰ ਰਹਿੰਦਾ ਹੈ। ਕ੍ਰਿਕਟ ਦੇ ਮੈਦਾਨ 'ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਭਲਾ ਹੀ ਜਬਰਦਸਤ ਮੁਕਾਬਲੇਬਾਜ਼ੀ ਲਈ ਜਾਣੇ ਜਾਂਦੇ ਹਨ ਪਰ ਮੈਦਾਨ ਦੇ ਬਾਹਰ ਇਨ੍ਹੀਂ ਦਿਨੀਂ ਦੋਹਾਂ 'ਚ ਬਹੁਤ ਦੋਸਤਾਨਾ ਸੰਬੰਧ ਹਨ।
ਭਾਰਤ-ਪਾਕਿ ਕ੍ਰਿਕਟਰ ਇਕ ਦੂਜੇ ਦੀ ਤਾਰੀਫ ਵੀ ਕਰਦੇ ਹਨ। ਸੋਮਵਾਰ ਨੂੰ ਵੀ ਅਜਿਹਾ ਕੁੱਝ ਹੋਇਆ। ਪਾਕਿਸਤਾਨੀ ਗੇਂਦਬਾਜ਼ ਮੁਹੰਮਦ ਆਮਿਰ ਟਵਿਟਰ 'ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਚੈਟ ਕਰ ਰਿਹਾ ਸੀ, ਇਕ ਯੂਜ਼ਰ ਨੇ ਉਸ ਤੋਂ ਪੁੱਛਿਆ ਕਿ ਉਸ ਦੀ ਨਜ਼ਰ 'ਚ ਵਿਸ਼ਵ ਦਾ ਸਭ ਤੋਂ ਬਿਹਤਰੀਨ ਬੱਲੇਬਾਜ਼ ਕੋਣ ਹੈ? ਮੁਹਮੰਦ ਆਮਿਰ ਨੇ ਇਕ ਸ਼ਬਦ 'ਚ ਜਵਾਬ ਦਿੰਦੇ ਹੋਏ ਕਿਹਾ 'ਵਿਰਾਟ ਕੋਹਲੀ'। ਮੁਹੰਮਦ ਆਮਿਰ ਦੇ ਇਸ ਜਵਾਬ ਤੋਂ ਬਾਅਦ ਤਾਂ ਭਾਰਤੀਆਂ ਨੇ ਕੁਮੈਂਟ ਬਾਕਸ 'ਚ ਉਸ ਦੀ ਤਾਰੀਫ ਕੀਤੀ।
ਇਕ ਯੂਜ਼ਰ ਨੇ ਥੋੜਾ ਘੁੰਮਾ ਕੇ ਇਹ ਸਵਾਲ ਮੁਹੰਮਦ ਤੋਂ ਪੁੱਛਿਆ '' ਜੋਅ ਰੂਟ, ਵਿਰਾਟ ਕੋਹਲੀ, ਕੇਨ ਵਿਲੀਅਮਸ, ਸਟੀਵ ਸਮਿਥ 'ਚੋਂ ਕੋਣ ਬੈਸਟ ਹੈ?'' ਆਮਿਰ ਦਾ ਜਵਾਬ ਸੀ ''ਸਾਰੇ ਚੰਗੇ ਹਨ ਪਰ ਨਿਜੀ ਤੌਰ 'ਤੇ ਵਿਰਾਟ ਕੋਹਲੀ।''
ਇਕ ਯੂਜ਼ਰ ਨੇ ਆਮਿਰ ਤੋਂ ਪੁੱਛਿਆ ਕਿ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਉਸ ਨੂੰ ਸਾਧਾਰਣ ਗੇਂਦਬਾਜ਼ ਦੱਸਿਆ ਸੀ ਤਾਂ ਰੋਹਿਤ ਨੂੰ ਗੇਂਦਬਾਜ਼ੀ ਕਰਦੇ ਹੋਏ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ? ਇਸ 'ਤੇ ਆਮਿਰ ਨੇ ਕਿਹਾ ਕਿ ਜਿਸ ਤਰ੍ਹਾਂ ਬਾਕੀ ਬੱਲੇਬਾਜ਼ਾਂ ਨੂੰ ਕਰਕੇ ਲੱਗਦਾ ਹੈ, ਆਮਿਰ ਨੇ ਹਿੰਦੀ ਫਿਲਮ ਹਾਫ ਗਰਲਫ੍ਰੈਂਡ ਦੇ ਗੀਤ '' ਮੈਂ ਫਿਰ ਵੀ ਤੁਮ ਕੋ ਚਾਹੁੰਗਾ'' ਨੂੰ ਆਪਣਾ ਪਸੰਦੀਦਾ ਗੀਤ ਦੱਸਿਆ।
ਟਵਿੱਟਰ ਚੈਟ 'ਤੇ ਆਮਿਰ ਨੇ ਆਪਣੇ ਖੇਡ ਅਤੇ ਨਿਜੀ ਜੀਵਨ ਦੋਹਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਆਮਿਰ ਨੇ ਸਾਬਕਾ ਪਾਕਿਸਤਾਨੀ ਗੇਂਦਬਾਜ਼ ਵਸੀਮ ਅਕਰਮ ਨੂੰ ਆਪਣਾ ਆਲ ਟਾਈਮ ਫੇਵਰੇਟ ਆਈਕਨ ਦੱਸਿਆ।
ਆਮਿਰ ਨੇ ਏਸ਼ੀਆ ਕੱਪ 2016 'ਚ ਭਾਰਤ ਖਿਲਾਫ ਆਪਣੀ ਗੇਂਦਬਾਜ਼ੀ ਨੂੰ ਆਪਣਾ ਸਭ ਤੋਂ ਚੰਗਾ ਸਪੈਲ ਦੱਸਿਆ। ਇਕ ਯੂਜ਼ਰ ਨੇ ਆਮਿਰ ਤੋਂ ਪੁੱਛਿਆ ਕਿ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਉਸ ਲਈ ਸਭ ਤੋਂ ਖਾਸ ਪਲ ਕਿਹੜਾ ਸੀ? ਇਸ 'ਤੇ ਉਸ ਨੇ ਕਿਹਾ ਕਿ ਪਾਕਿਸਤਾਨ ਲਈ ਖੇਡਣਾ।
ਮਹਿਲਾ ਕ੍ਰਿਕਟਰ ਦੀ ਪਹਿਲੀ ਗੇਂਦ ਉੱਤੇ ਆਊਟ ਹੋਇਆ ਪਾਕਿ ਦਾ ਧਾਕੜ ਬੱਲੇਬਾਜ਼, ਇੰਝ ਉੱਡਿਆ ਮਜ਼ਾਕ
NEXT STORY