ਸਪੋਰਟਸ ਡੈਸਕ- ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਨਵਾਂ ਇਤਿਹਾਸ ਰਚਿਆ ਹੈ। ਭਾਰਤ ਨੇ ਏਸ਼ੀਆਡ 'ਚ ਨਿਸ਼ਾਨੇਬਾਜ਼ੀ ਵਰਗ 'ਚ ਹੁਣ ਤੱਕ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਨਿਸ਼ਾਨੇਬਾਜ਼ ਈਸ਼ਾ ਸਿੰਘ ਦੀ ਅਗਵਾਈ ਵਾਲੀ ਭਾਰਤੀ ਮਹਿਲਾ 10 ਮੀਟਰ ਏਅਰ ਪਿਸਟਲ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
18 ਸਾਲ ਦੀ ਈਸ਼ਾ (579), ਪਲਕ (577) ਅਤੇ ਦਿਵਿਆ ਟੀਐੱਸ (575) ਦਾ ਕੁੱਲ ਸਕੋਰ 1731 ਰਿਹਾ। ਚੀਨ ਨੇ 1736 ਅੰਕ ਹਾਸਲ ਕਰਕੇ ਸੋਨ ਤਮਗਾ ਜਿੱਤਿਆ, ਜੋ ਕਿ ਏਸ਼ੀਆਈ ਖੇਡਾਂ ਦਾ ਰਿਕਾਰਡ ਵੀ ਹੈ। ਚੀਨੀ ਤਾਈਪੇ ਨੂੰ ਕਾਂਸੀ ਦਾ ਤਗਮਾ ਮਿਲਿਆ।
ਈਸ਼ਾ ਅਤੇ ਪਲਕ ਵੀ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ 'ਤੇ ਰਹਿ ਕੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੀਆਂ। ਦਿਵਿਆ ਦਸਵੇਂ ਸਥਾਨ 'ਤੇ ਰਹਿ ਕੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ। ਈਸ਼ਾ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ 'ਚ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ। ਜਦਕਿ ਈਸ਼ਾ, ਮਨੂ ਭਾਕਰ ਅਤੇ ਰਿਦਮ ਸਾਂਗਵਾਨ ਨੇ ਟੀਮ ਈਵੈਂਟ 'ਚ ਸੋਨ ਤਮਗਾ ਜਿੱਤਿਆ ਹੈ।
ਭਾਰਤ ਨੂੰ ਮਿਲਿਆ ਇੱਕ ਹੋਰ ਗੋਲਡ
ਇਸ ਦੇ ਨਾਲ ਹੀ ਭਾਰਤੀ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਸੋਨੇ ਤਮਗਾ ਜਿੱਤਿਆ। ਐਸ਼ਵਰਿਆ, ਸਵਪਨਿਲ ਅਤੇ ਅਖਿਲ ਦੀ ਤਿਕੜੀ ਨੇ 50 ਮੀਟਰ ਰਾਈਫਲ 3ਪੀ (ਸ਼ੂਟਿੰਗ) ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਇਹ 15ਵਾਂ ਤਮਗਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
World Cup 2023 ਲਈ ਭਾਰਤੀ ਟੀਮ 'ਚ ਵੱਡਾ ਬਦਲਾਅ, 2011 ਵਿਸ਼ਵ ਕੱਪ ਖੇਡ ਚੁੱਕੇ ਖਿਡਾਰੀ ਦੀ ਹੋਈ ਐਂਟਰੀ
NEXT STORY