ਨਵੀਂ ਦਿੱਲੀ—ਮਹਾਨ ਕਪਿਲ ਦੇਵ ਨਾਲ ਤੁਲਨਾ ਕਰਨ 'ਤੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਵਰਗਾ 10 ਫੀਸਦੀ ਬਣ ਜਾਂਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਚੋਣ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ ਸੀ ਕਿ ਹਾਰਦਿਕ ਪੰਡਯਾ ਜੇਕਰ ਖੇਡ 'ਤੇ ਪੂਰਾ ਧਿਆਨ ਰੱਖਦੇ ਹਨ ਤਾਂ ਉਸ 'ਚ ਕਪਿਲ ਦੇਵ ਵਰਗਾ ਬਣਨ ਦੀ ਸਮਰੱਥਾ ਹੈ।
ਪੰਡਯਾ ਨੇ ਸ਼੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਪੱਕੇ ਤੌਰ 'ਤੇ ਮੇਰਾ ਧਿਆਨ ਆਪਣੀ ਕ੍ਰਿਕਟ 'ਤੇ ਹੈ ਅਤੇ ਮੈਂ ਜੋ ਬਣ ਸਕਦਾ ਹਾਂ 'ਤੇ ਉਹੀ ਬਣਨਾ ਚਾਹੁੰਦਾ ਹਾਂ। ਜਿਸ ਤਰ੍ਹਾ ਕੱਪਲ ਦੇਵ ਸੀ। ਜੇਕਰ ਮੈਂ 10 ਫੀਸਦੀ ਵੀ ਉਸ ਤਰ੍ਹਾ ਦਾ ਬਣ ਸਕਿਆ ਤਾਂ ਮੈਨੂੰ ਬੁਹਤ ਖੁਸ਼ੀ ਹੋਵੇਗੀ। ਪੰਡਯਾ ਨੇ 108 ਦੌੜਾਂ ਬਣਾਈਆਂ ਜੋ ਉਸ ਪਹਿਲਾ ਟੈਸਟ ਸੈਂਕੜਾ ਹੈ। ਭਾਰਤ ਨੇ ਪਹਿਲੀ ਪਾਰੀ 'ਚ 487 ਦੌੜਾਂ ਬਣਾਈਆਂ ਅਤੇ ਫਿਰ ਸ਼੍ਰੀਲੰਕਾ ਨੂੰ 135 ਦੌੜਾਂ 'ਤੇ ਆਲਆਊਟ ਕਰਕੇ ਫਾਲੋਆਨ ਲਈ ਮਜਬੂਰ ਕਰ ਦਿੱਤਾ। ਬੱਲੇਬਾਜ਼ੀ ਕਰਦੇ ਸਮੇਂ ਮੈਂ ਪੂਰੀ ਤਰ੍ਹਾਂ ਵੱਖੇ ਮੂਡ 'ਚ ਸੀ। ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮੈਂ 90 ਦੌੜਾਂ ਤੋਂ ਬਾਅਦ ਦਬਾਅ 'ਚ ਨਹੀਂ ਸੀ। ਮੈਂ ਪਿਛਲੇ ਸੈਂਕੜਿਆਂ ਨੂੰ ਯਾਦ ਨਹੀਂ ਕਰਦਾ ਪਰ ਮੈਨੂੰ ਯਾਦ ਹੈ ਕਿ ਸੈਂਕੜੇ ਨੇੜੇ ਪਹੁੰਚਣ 'ਤੇ ਮੈਂ ਵੱਖਰੀ ਸਥਿਤੀ 'ਚ ਆ ਜਾਂਦਾ ਸੀ। ਅੱਜ ਬੱਲੇਬਾਜ਼ੀ ਕਰਦੇ ਸਮੇਂ ਮੈਂ ਵੱਖਰੇ ਮੂਡ 'ਚ ਸੀ।
ਪੰਡਯਾ ਨੇ ਕਿਹਾ ਕਿ ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਕੁਮਾਰਾ ਦੇ ਇਕ ਓਵਰ 'ਚ 26 ਦੌੜਾਂ ਬਣਾਉਣਗੇ। ਇਹ ਤਾਂ ਅਚਾਨਕ ਹੋ ਗਿਆ। ਮੈਂ ਹਰ ਗੇਂਦ 'ਤੇ ਸ਼ਾਟ ਮਾਰਨ ਦੇ ਮੂਡ 'ਚ ਨਹੀਂ ਸੀ ਪਰ ਮੈਂ ਨਹੀਂ ਜਾਣਦਾ ਕਿ ਹੋਇਆ। ਹੋ ਸਕਦਾ ਹੈ ਕਿ ਮੇਰੇ ਬੱਲੇ 'ਤੇ ਗੇਂਦ ਠੀਕ ਤਰ੍ਹਾਂ ਆ ਰਹੀ ਹੋਵੇ। ਇਸ ਲਈ ਮੈਂ ਸੋਚਿਆ ਕਿ ਕੋਸ਼ਿਸ਼ ਕੀਤੀ ਜਾਵੇ ਅਤੇ ਮੈਂ 26 ਦੌੜਾਂ ਬਣਾਈਆਂ।
ਪ੍ਰੋ ਕਬੱਡੀ ਲੀਗ : ਪਟਨਾ ਅਤੇ ਯੂ.ਪੀ. ਵਿਚਾਲੇ ਮੈਚ ਡਰਾਅ
NEXT STORY