ਨਵੀਂ ਦਿੱਲੀ— ਲਾਕਡਾਊਨ ਦੌਰਾਨ ਖੇਡ ਦੇ ਮੈਦਾਨ ਨਾਲ ਜੁੜੀ ਹੋਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੈਰਾ ਓਲੰਪਿਕ ਚਾਂਦੀ ਤਮਗਾ ਜੇਤੂ ਦੀਪਾ ਮਲਿਕ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਦੀਪਾ ਮਲਿਕ ਨੇ ਸੰਨਿਆਸ ਇਸ ਲਈ ਲਿਆ ਹੈ ਤਾਂਕਿ ਉਹ ਰਾਸ਼ਟਰੀ ਖੇਡ ਕੋਡ ਨੂੰ ਮੰਨਦੇ ਹੋਏ ਭਾਰਤੀ ਪੈਰਾ ਓਲੰਪਿਕ ਕਮੇਟੀ ਦਾ ਪ੍ਰਧਾਨ ਅਹੁਦਾ ਸੰਭਾਲ ਸਕੇ। ਰਾਸ਼ਟਰੀ ਖੇਡ ਨਿਯਮ ਦੇ ਅਨੁਸਾਰ ਕੋਈ ਵੀ ਮੌਜੂਦਾ ਖਿਡਾਰੀ ਮਹਾਸੰਘ 'ਚ ਅਧਿਕਾਰਿਕ ਅਹੁਦਾ ਨਹੀਂ ਲੈ ਸਕਦਾ। ਦੀਪਾ ਨੇ ਕਿਹਾ- ਚੋਣ ਦੇ ਲਈ ਮੈਂ ਪੀ. ਸੀ. ਆਈ. ਨੂੰ ਬਹੁਤ ਪਹਿਲਾਂ ਹੀ ਪੱਤਰ ਸੌਂਪ ਦਿੱਤਾ ਸੀ। ਮੈਂ ਨਵੀਂ ਕਮੇਟੀ ਨੂੰ ਮਾਨਤਾ ਦੇਣ ਦੇ ਸੰਬੰਧ 'ਚ ਉੱਚ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਤੇ ਹੁਣ ਕੇਂਦਰੀ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਰਨ ਦੇ ਲਈ ਮੈਂ ਖੇਡ ਤੋਂ ਸੰਨਿਆਸ ਦਾ ਐਲਾਨ ਕਰਦੀ ਹਾਂ। ਹੁਣ ਪੈਰਾ-ਖੇਡਾਂ ਦੀ ਸੇਵਾ ਕਰਨ ਤੇ ਬਾਕੀ ਖਿਡਾਰੀਆਂ ਦੀ ਮਦਦ ਕਰਨ ਦਾ ਸਮਾਂ ਆ ਗਿਆ ਹੈ।
ਦੀਪਾ ਪੈਰਾ ਓਲੰਪਿਕ ਖੇਡਾਂ 'ਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੈ। ਉਨ੍ਹਾਂ ਨੇ ਰੀਓ ਪੈਰਾ ਓਲੰਪਿਕ-2016 'ਚ ਸ਼ੌਟਪੁਟ 'ਚ ਚਾਂਦੀ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ 'ਚ ਐੱਫ-53/54 ਕੈਟੇਗਰੀ 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਦੀਪਾ ਮਲਿਕ ਨੂੰ ਪਿਛਲੇ ਸਾਲ 29 ਅਗਸਤ 'ਚ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਮਿਲਿਆ ਸੀ। ਉਹ ਇਹ ਐਵਾਰਡ ਹਾਸਲ ਕਰਨ ਵਾਲੀ ਭਾਰਤ ਦੀ ਦੂਜੀ ਪੈਰਾ-ਐਥਲੀਟ ਸੀ। ਉਸ ਤੋਂ ਪਹਿਲਾਂ ਜੈਵਲਿਨ ਥਰੋਆ ਖਿਡਾਰੀ ਦੇਵੇਂਦਰ ਝਾਜਰਿਆ ਨੇ 2017 'ਚ ਇਹ ਪੁਰਸਕਾਰ ਆਪਣੇ ਨਾਂ ਕੀਤਾ ਸੀ।
ਬੈਨ ਤੋਂ ਬਾਅਦ ਕ੍ਰਿਕਟ 'ਚ ਵਾਪਸੀ ਕਰਨਾ ਮੁਸ਼ਕਿਲ ਹੋਵੇਗਾ : ਸ਼ਾਕਿਬ
NEXT STORY