ਪੈਰਿਸ : ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ 2024 ਓਲੰਪਿਕ ਦੌਰਾਨ ਇਕਜੁੱਟਤਾ ਦਿਖਾਉਣ ਲਈ ਯੂਕ੍ਰੇਨ ਦੇ ਖਿਡਾਰੀਆਂ ਨੂੰ ਫਰਾਂਸ ਦੀ ਰਾਜਧਾਨੀ ਦੇ ਸਰਵਉੱਚ ਸਨਮਾਨ ‘ਗ੍ਰੈਂਡ ਵਰਮੀਲ’ ਮੈਡਲ ਨਾਲ ਸਨਮਾਨਿਤ ਕੀਤਾ। ਹਿਡਾਲਗੋ ਨੇ ਕਿਹਾ “ਮੈਂ ਅੱਜ ਤੁਹਾਡੇ ਦੁੱਖ ਅਤੇ ਮਾਣ ਦੋਵਾਂ ਦੀ ਕਲਪਨਾ ਕਰ ਸਕਦੀ ਹਾਂ,” । ਉਨ੍ਹਾਂ ਨੇ ਕਿਹਾ, "ਇਹ ਜਾਣ ਕੇ ਦੁੱਖ ਹੋਇਆ ਕਿ ਤੁਹਾਡਾ ਦੇਸ਼ ਅਜੇ ਵੀ ਹਮਲੇ ਅਤੇ ਯੁੱਧ ਦੇ ਅਧੀਨ ਹੈ। ਤੁਹਾਡੇ ਬਹੁਤ ਸਾਰੇ ਦੋਸਤ, ਤੁਹਾਡੇ ਰਿਸ਼ਤੇਦਾਰ ਫਰੰਟ ਲਾਈਨ 'ਤੇ ਹਨ ਅਤੇ ਲੜ ਰਹੇ ਹਨ।
ਯੂਕ੍ਰੇਨੀ ਰੋਵਰ ਅਨਾਸਤਾਸੀਆ ਕੋਜ਼ੇਨਕੋਵਾ ਅਤੇ ਡਾਈਵਿੰਗ ਖਿਡਾਰੀ ਓਲੇਕਸੀ ਸੇਰੇਡਾ ਨੇ ਦੇਸ਼ ਦੇ ਸਾਰੇ ਐਥਲੀਟਾਂ ਦੀ ਤਰਫੋਂ ਤਮਗੇ ਪ੍ਰਾਪਤ ਕੀਤੇ। ਇਹ ਦੋਵੇਂ ਆਪਣੇ ਓਲੰਪਿਕ ਮੁਕਾਬਲੇ ਪਹਿਲਾਂ ਹੀ ਖਤਮ ਕਰ ਚੁੱਕੇ ਹਨ। ਉਨ੍ਹਾਂ ਨੇ ਯੂਕ੍ਰੇਨ ਦੇ ਹੋਰ ਐਥਲੀਟਾਂ ਦੇ ਇੱਕ ਸਮੂਹ ਦੀ ਅਗਵਾਈ ਕੀਤੀ ਜੋ ਪੈਰਿਸ ਦੇ ਸ਼ਾਨਦਾਰ ਸਿਟੀ ਹਾਲ ਵਿੱਚ ਇੱਕ ਰਿਸੈਪਸ਼ਨ ਵਿੱਚ ਸ਼ਾਮਲ ਹੋਏ। ਇਸ ਓਲੰਪਿਕ ਵਿੱਚ ਯੂਕ੍ਰੇਨ ਲਈ ਤਮਗੇ ਜਿੱਤਣ ਵਾਲੇ ਦੋਵੇਂ ਖਿਡਾਰੀ ਸਮਾਗਮ ਵਿੱਚ ਮੌਜੂਦ ਨਹੀਂ ਸਨ।
ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਦਾ ਹਿੱਸਾ ਹੋਣਗੇ ਟਾਮ ਕਰੂਜ਼
NEXT STORY