ਪੈਰਿਸ- ਭਾਰਤ ਦੇ ਪੈਰਾ ਸਾਈਕਲਿਸਟ ਅਰਸ਼ਦ ਸ਼ੇਖ ਅਤੇ ਜੋਤੀ ਗਡੇਰੀਆ ਨੇ ਸ਼ਨੀਵਾਰ ਨੂੰ ਇੱਥੇ ਪੁਰਸ਼ ਅਤੇ ਮਹਿਲਾ ਰੋਡ ਰੇਸ ਸੀ1-3 ਈਵੈਂਟਸ ਵਿਚ ਚੋਟੀ ਦੇ ਖਿਡਾਰੀਆਂ ਤੋਂ ਇਕ ਲੈਪ ਪਿੱਛੇ ਰਹਿ ਕੇ ਪੈਰਿਸ ਪੈਰਾਲੰਪਿਕ ਵਿਚ ਬਿਨਾਂ ਕਿਸੇ ਤਮਗੇ ਦੇ ਆਪਣੀ ਮੁਹਿੰਮ ਖਤਮ ਕਰ ਦਿੱਤੀ। ਮਹਿਲਾਵਾਂ ਦੀ ਰੇਸ ਵਿੱਚ ਜੋਤੀ ਗਡੇਰੀਆ 15ਵੇਂ ਸਥਾਨ ’ਤੇ ਰਹੀ। ਜਾਪਾਨ ਦੀ ਕੀਕੋ ਸੁਗਿਉਰਾ ਨੇ ਸੋਨ ਤਮਗਾ ਜਿੱਤਿਆ ਜਦਕਿ ਸਵਿਟਜ਼ਰਲੈਂਡ ਦੀ ਫਲੋਰਿਨਾ ਰਿਗਲਿੰਗ ਨੇ ਚਾਂਦੀ ਦਾ ਤਮਗਾ ਅਤੇ ਅਮਰੀਕਾ ਦੀ ਕਲਾਰਾ ਬ੍ਰਾਊਨ ਨੇ ਕਾਂਸੀ ਦਾ ਤਮਗਾ ਜਿੱਤਿਆ। ਅਰਸ਼ਦ ਸ਼ੇਖ ਪੁਰਸ਼ਾਂ ਦੀ ਦੌੜ ਵਿੱਚ 28ਵੇਂ ਸਥਾਨ ’ਤੇ ਰਹੇ।
ਬ੍ਰਿਟੇਨ ਦੇ ਫਿਨਲੇ ਗ੍ਰਾਹਮ ਨੇ ਸੋਨ ਤਮਗਾ ਜਿੱਤਿਆ ਜਦੋਂ ਕਿ ਫਰਾਂਸ ਦੇ ਥਾਮਸ ਪੇਰੋਟਨ ਡਾਰਟੇਟ ਅਤੇ ਅਲੈਗਜ਼ੈਂਡਰ ਲੂਟੇ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ। ਜੋਤੀ ਅਤੇ ਸ਼ੇਖ ਦੋਵੇਂ ਪਹਿਲੇ ਰੋਡ ਟਾਈਮ ਟ੍ਰਾਇਲ ਸੀ2 ਈਵੈਂਟ ਵਿੱਚ ਸੰਘਰਸ਼ ਕਰਦੇ ਹੋਏ ਕ੍ਰਮਵਾਰ 16ਵੇਂ ਅਤੇ 11ਵੇਂ ਸਥਾਨ 'ਤੇ ਰਹੇ। ਦੋਵੇਂ ਫਾਈਨਲ ਤੱਕ ਨਹੀਂ ਪਹੁੰਚ ਸਕੇ। ਜੋਤੀ ਸੀ1-3 ਟਾਈਮ ਟਰਾਇਲ ਅਤੇ ਪਰਸਿਊਟ ਕੁਆਲੀਫਾਇਰ ਵਿੱਚ 11ਵੇਂ ਅਤੇ 10ਵੇਂ ਸਥਾਨ 'ਤੇ ਰਹੀ ਜਦਕਿ ਸ਼ੇਖ 17ਵੇਂ ਅਤੇ ਨੌਵੇਂ ਸਥਾਨ 'ਤੇ ਰਹੇ।
ਵਿਸ਼ਵ ਕੱਪ ਕੁਆਲੀਫਾਇਰ : ਬ੍ਰਾਜ਼ੀਲ ਨੇ ਤਿੰਨ ਮੈਚ ਗਵਾਉਣ ਤੋਂ ਬਾਅਦ ਕੀਤੀ ਪਹਿਲੀ ਜਿੱਤ ਦਰਜ
NEXT STORY