ਨਵੀਂ ਦਿੱਲੀ- ਰਾਸ਼ਟਰੀ ਖੇਡਾਂ ਦੇ ਸੋਨ ਤਮਗਾ ਜੇਤੂ ਭਾਰਤੀ ਅਥਲੀਟ ਪਰਵੇਜ਼ ਖਾਨ ਬੋਸਟਨ ਵਿਚ ਆਯੋਜਿਤ ਅਮਰੀਕਾ ਦੀ ਐੱਨ.ਸੀ.ਏ.ਏ ਚੈਂਪੀਅਨਸ਼ਿਪ ਵਿਚ ਵਨ ਮੀਲ ਟ੍ਰੈਕ ਈਵੈਂਟ ਦੇ ਫਾਈਨਲ ਵਿਚ ਸੱਤਵੇਂ ਸਥਾਨ 'ਤੇ ਰਹੇ। ਪਰਵੇਜ਼ ਐੱਨ.ਸੀ.ਏ.ਏ ਚੈਂਪੀਅਨਸ਼ਿਪ ਦੇ ਕਿਸੇ ਟਰੈਕ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਫਾਈਨਲ ਵਿੱਚ ਉਨ੍ਹਾਂ ਨੇ 4 ਮਿੰਟ 03.05 ਸਕਿੰਟ ਦਾ ਸਮਾਂ ਕੱਢਿਆ ਅਤੇ ਸੱਤਵੇਂ ਸਥਾਨ ਨਾਲ ਸਬਰ ਕਰਨਾ ਪਿਆ।
19 ਸਾਲਾ ਅਥਲੀਟ ਇਸ ਤੋਂ ਪਹਿਲਾਂ ਸ਼ੁਰੂਆਤੀ ਦੌੜ ਵਿਚ 3 ਮਿੰਟ 57.126 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੇ ਸੀ। ਇਸ ਮੁਕਾਬਲੇ ਵਿੱਚ ਪਰਵੇਜ਼ ਯੂਨੀਵਰਸਿਟੀ ਆਫ ਫਲੋਰੀਡਾ ਦੀ ਨੁਮਾਇੰਦਗੀ ਕਰ ਰਹੇ ਸਨ। ਹਰਿਆਣਾ ਦੇ ਰਹਿਣ ਵਾਲੇ ਪਰਵੇਜ਼ ਨੇ 2022 ਦੀਆਂ ਰਾਸ਼ਟਰੀ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ ਸੀ।
ਸਾਤਵਿਕ-ਚਿਰਾਗ ਦੀ ਜੋੜੀ ਨੇ ਕੀਤਾ ਕਮਾਲ, ਫਰੈਂਚ ਓਪਨ ਦੇ ਫਾਈਨਲ 'ਚ ਬਣਾਈ ਜਗ੍ਹਾ
NEXT STORY