ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਇਸ ਸੀਜ਼ਨ ਦੇ ਪਹਿਲੇ ਹੀ ਮੈਚ ਵਿਚ ਪੈਟ ਕਮਿੰਸ ਨੇ ਬੱਲੇ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਅਥੇ 15 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਪੈਟ ਨੇ 14 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ ਅਤੇ ਇਸ ਦੇ ਨਾਲ ਹੀ ਉਹ ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦੀ ਸੂਚੀ ਵਿਚ ਕੇ. ਐੱਲ. ਰਾਹੁਲ ਦੇ ਬਰਾਬਰ ਆ ਗਏ ਹਨ। ਰਾਹੁਲ ਨੇ ਪੰਜਾਬ ਵਲੋਂ ਖੇਡਦੇ ਹੋਏ 14 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ ਸੀ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਆਈ. ਪੀ. ਐੱਲ. ਦਾ ਸਭ ਤੋਂ ਤੇਜ਼ ਅਰਧ ਸੈਂਕੜਾ
14 ਗੇਂਦਾਂ- ਕੇ. ਐੱਲ. ਰਾਹੁਲ ਬਨਾਮ ਦਿੱਲੀ ਕੈਪੀਟਲਸ
14 ਗੇਂਦਾਂ- ਪੈਟ ਕਮਿੰਸ ਬਨਾਮ ਮੁੰਬਈ ਇੰਡੀਅਨਜ਼
15 ਗੇਂਦਾਂ- ਯੁਸੂਫ ਪਠਾਨ ਬਨਾਮ ਸਨਰਾਈਜ਼ਰਜ਼ ਹੈਦਰਾਬਾਦ
15 ਗੇਂਦਾਂ- ਸੁਨੀਲ ਨਾਰਾਇਣ ਬਨਾਮ ਬੈਂਗਲੁਰੂ
16 ਗੇਂਦਾਂ- ਸੁਰੇਸ਼ ਰੈਨਾ ਬਨਾਮ ਪੰਜਾਬ ਕਿੰਗਜ਼
ਪੈਟ ਕਮਿੰਸ ਇਕ ਪਾਰੀ ਵਿਚ ਬੁਮਰਾਹ ਨੂੰ ਸਭ ਤੋਂ ਜ਼ਿਆਧਾ ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਬੁਮਰਾਹ ਨੂੰ ਵੈਸੇ ਆਈ. ਪੀ. ਐੱਲ. ਵਿਚ ਹੁਣ ਤੱਕ ਸਭ ਤੋਂ ਜ਼ਿਆਦਾ 8 ਛੱਕੇ ਡਿਵੀਲੀਅਰਸ ਨੇ ਮਾਰੇ ਹਨ। ਇਸ ਤੋਂ ਬਾਅਦ ਡੁਮਿਨੀ 6 ਦਾ ਨਾਂ ਆਉਂਦਾ ਹੈ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਮੁੰਬਈ ਦੇ ਵਿਰੁੱਧ ਖੂਬ ਚਲਦਾ ਹੈ ਬੱਲਾ
ਪੈਟ ਕਮਿੰਸ ਦਾ ਮੁੰਬਈ ਦੇ ਵਿਰੁੱਧ ਖੂਬ ਬੱਲ ਚੱਲਦਾ ਹੈ। ਉਹ ਮੁੰਬਈ ਦੇ ਵਿਰੁੱਧ 6 ਮੈਚਾਂ ਵਿਚ 156 ਦੌੜਾਂ ਬਣਾ ਚੁੱਕੇ ਹਨ।
ਪਹਿਲਾ ਮੈਚ : 4* (5)
ਦੂਜਾ ਮੈਚ : 10 (10)
ਤੀਜਾ ਮੈਚ : 33 (12)
ਚੌਥਾ ਮੈਚ : 53* (36)
5ਵਾਂ ਮੈਚ : 0 (1)
6ਵਾਂ ਮੈਚ : 56 (15)
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਪ੍ਰਿਥਵੀ ਦਾ ਅਰਧ ਸੈਂਕੜਾ, ਦਿੱਲੀ ਨੇ ਲਖਨਊ ਨੂੰ ਦਿੱਤਾ 150 ਦੌੜਾਂ ਦਾ ਟੀਚਾ
NEXT STORY