ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 8ਵਾਂ ਮੈਚ ਅੱਜ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਪੰਜਾਬ ਵਿਰੁੱਧ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਕਿੰਗਜ਼ ਦੀ ਟੀਮ ਦੀ ਪਹਿਲੀ ਵਿਕਟ ਕਪਤਾਨ ਮਯੰਕ ਅਗਰਵਾਲ ਦੇ ਤੌਰ 'ਤੇ ਡਿੱਗੀ। ਮਯੰਕ 1 ਦੌੜ ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋ ਕੇ ਪਵੇਲੀਅਨ ਪਰਤ ਗਏ।
ਪੰਜਾਬ ਦੀ ਦੂਜੀ ਵਿਕਟ ਭਾਨੁਕਾ ਰਾਜਪਕਸ਼ੇ ਦੇ ਤੌਰ 'ਤੇ ਡਿੱਗੀ। ਭਾਨੁਕਾ ਸ਼ਿਵਮ ਮਾਵੀ ਦੀ ਗੇਂਦ 'ਤੇ ਸਾਊਦੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਨੁਕਾ ਨੇ ਆਪਣੀ ਪਾਰੀ ਦੇ ਦੌਰਾਨ 9 ਗੇਂਦਾਂ 'ਤੇ 3 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਪੰਜਾਬ ਦੀ ਤੀਜੀ ਵਿਕਟ ਸ਼ਿਖਰ ਧਵਨ ਦੇ ਤੌਰ 'ਤੇ ਡਿੱਗੀ। ਸ਼ਿਖਰ ਧਵਨ 16 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਦੀ ਦੀ ਗੇਂਦ 'ਤੇ ਬਿਲਿੰਗਸ ਨੂੰ ਕੈਚ ਦੇ ਕੇ ਆਊਟ ਹੋਏ। ਪੰਜਾਬ ਦੀ ਚੌਥੀ ਵਿਕਟ ਲੀਆਮ ਲਿਵਿੰਗਸਟੋਨ ਦੇ ਤੌਰ 'ਤੇ ਡਿੱਗੀ। ਲਿਵਿੰਗਸਟੋਨ 19 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਸਾਊਦੀ ਨੂੰ ਕੈਚ ਦੇ ਕੇ ਆਊਟ ਹੋਏ। ਪੰਜਾਬ ਦੀ ਪੰਜਵੀਂ ਵਿਕਟ ਰਾਜਾ ਬਾਵਾ ਦੇ ਤੌਰ 'ਤੇ ਡਿੱਗੀ। ਬਾਵਾ 11 ਦੌੜਾਂ ਦੇ ਨਿੱਜੀ ਸਕੋਰ 'ਤੇ ਨਾਰਾਇਣ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਕੋਲਕਾਤਾ ਨੂੰ ਦਿੱਤਾ 138 ਦੌੜਾਂ ਦਾ ਟੀਚਾ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਨੂੰ ਹਰਾ ਕੇ ਇੰਗਲੈਂਡ ਨੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਬਣਾਈ ਜਗ੍ਹਾ
ਹੈੱਡ ਟੁ ਹੈੱਡ
ਅਜੇ ਤਕ ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਕੁਲ ਮੈਚ 29 ਮੈਚ ਖੇਡੇ ਗਏ ਹਨ। ਇਨ੍ਹਾਂ 29 ਮੈਚਾਂ 'ਚ ਪੰਜਾਬ ਨੇ 10 ਜਿੱਤੇ ਹਨ ਜਦਕਿ ਕੋਲਕਾਤਾ ਨੇ 19 ਮੈਚ ਜਿੱਤੇ ਹਨ।
ਇਹ ਵੀ ਪੜ੍ਹੋ : ਬਾਰਸੀਲੋਨਾ ਦੇ ਘਰੇਲੂ ਸਟੇਡੀਅਮ 'ਚ ਮਹਿਲਾ ਮੈਚ ਦੌਰਾਨ ਬਣਿਆ ਸਭ ਤੋਂ ਵੱਧ ਦਰਸ਼ਕਾਂ ਦਾ ਰਿਕਾਰਡ
ਪਲੇਇੰਗ ਇਲੈਵਨ
ਪੰਜਾਬ ਕਿੰਗਜ਼ : ਮਯੰਕ ਅਗਰਵਾਲ (ਕਪਤਾਨ), ਸ਼ਿਖਰ ਧਵਨ, ਲਿਆਮ ਲਿਵਿੰਗਸਟੋਨ, ਭਾਨੁਕਾ ਰਾਜਪਕਸ਼ੇ (ਵਿਕਟਕੀਪਰ), ਸ਼ਾਹਰੁਖ ਖਾਨ, ਓਡੀਅਨ ਸਮਿਥ, ਰਾਜ ਬਾਵਾ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ।
ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਆਂਦਰੇ ਰਸਲ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਾਰਸੀਲੋਨਾ ਦੇ ਘਰੇਲੂ ਸਟੇਡੀਅਮ 'ਚ ਮਹਿਲਾ ਮੈਚ ਦੌਰਾਨ ਬਣਿਆ ਸਭ ਤੋਂ ਵੱਧ ਦਰਸ਼ਕਾਂ ਦਾ ਰਿਕਾਰਡ
NEXT STORY