ਜਲੰਧਰ (ਵਿਸ਼ੇਸ਼)- ਪੀ. ਸੀ. ਏ. ਵਿਚਾਲੇ ਮਚੇ ਘਸਮਾਨ ਦਾ ਹੱਲ 20 ਤਾਰੀਖ ਨੂੰ ਬੁਲਾਈ ਗਈ ਬੈਠਕ ’ਚ ਇਹ ਨਿਕਲਿਆ ਕਿ ਜਦੋਂ ਤੱਕ ਨਵੇਂ ਸੰਗਠਨ ਦਾ ਗਠਨ ਨਹੀਂ ਹੁੰਦਾ, ਉਦੋਂ ਤੱਕ 3 ਮੈਂਬਰੀ ਕਮੇਟੀ ਪੀ. ਸੀ. ਏ. ਦੀ ਦੇਖਰੇਖ ਕਰੇਗੀ। ਇਨ੍ਹਾਂ 3 ਮੈਂਬਰਾਂ ’ਚ ਸੈਕਟਰੀ, ਜੁਆਇੰਟ ਸੈਕਟਰੀ ਅਤੇ ਸੀ. ਈ. ਓ. ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ’ਚ ਇਸ ਤਰ੍ਹਾਂ ਦਾ ਕੋਈ ਸਖਸ਼ ਨਹੀਂ ਹੈ, ਜਿਸ ਦਾ ਕ੍ਰਿਕਟ ਨਾਲ ਕੋਈ ਸਿੱਧਾ ਨਾਤਾ ਰਿਹਾ ਹੋਵੇ। ਜਿਸ ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਘਰ ਦਾ ਰਸਤਾ ਦਿਖਾਇਆ ਗਿਆ ਹੈ, ਉਸ ਨੇ ਫਿਰ ਵੀ ਕੁਝ ਨਾ ਕੁਝ ਕ੍ਰਿਕਟ ਤਾਂ ਖੇਡੀ ਹੈ।
ਇਸ ਤੋਂ ਪਹਿਲਾਂ ਲਗਭਗ 40 ਸਾਲ ਤੱਕ ਪੀ. ਸੀ. ਏ. ਦਾ ਇਕ ਤਰਫਾ ਸੰਚਾਲਨ ਕਰ ਚੁਕੇ ਐੱਮ. ਪੀ. ਪਾਂਡਵ ਵੀ ਇਕ ਕ੍ਰਿਕਟਰ ਸਨ। ਸੈਕਟਰੀ ਹੋਣ ਦੇ ਨਾਲ-ਨਾਲ ਉਹ ਪੀ. ਸੀ. ਐੱਸ. ਅਧਿਕਾਰੀ ਵੀ ਸੀ। ਉਸ ਦੇ ਨਾਲ ਪੀ. ਸੀ. ਏ. ਦੇ ਪ੍ਰਧਾਨ ਆਈ. ਏ. ਐੱਸ. ਅਧਿਕਾਰੀ ਵੀ ਸਨ। ਉਨ੍ਹਾਂ ਨਾਲ ਪੀ. ਸੀ. ਏ. ਦੇ ਪ੍ਰਧਾਨ ਆਈ. ਏ. ਐੱਸ. ਬਿੰਦਰਾ ਨੇ ਵੀ ਲੰਬੇ ਸਮੇਂ ਤੱਕ ਪੀ. ਸੀ. ਏ. ’ਚ ਆਪਣੀ ਮਨਮਰਜ਼ੀ ਨਾਲ ਸੇਵਾ ਨਹੀਂ, ਸ਼ਾਸਨ ਕੀਤਾ ਸੀ। ਇਹ ਉਹ ਦੌਰ ਸੀ, ਜਦੋਂ ਇਨ੍ਹਾਂ ਦੋਵਾਂ ਨੇ ਪੀ. ਸੀ. ਏ. ’ਚ ਪੰਜਾਬ ਸਰਕਾਰ ਦੇ ਬਿਉਰੋਕ੍ਰੇਟਸ ਨੂੰ ਉਮਰ ਭਰ ਦਾ ਮੈਂਬਰ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਹੁਣ ਜੇਕਰ ਪੀ. ਸੀ. ਏ. ਦੇ ਲਾਈਫ ਮੈਂਬਰਾਂ ਦੀ ਗਿਣਤੀ ਕਰੀਏ ਤਾਂ ਉਨ੍ਹਾਂ ’ਚ ਖਿਡਾਰੀ ਘੱਟ ਅਤੇ ਅਨਾੜੀ ਜ਼ਿਆਦਾ ਦਿਖਾਈ ਦਿੰਦੇ ਹਨ। ਜੇਕਰ ਇਹ ਕਿਹਾ ਜਾਵੇ ਕਿ ਪੀ. ਸੀ. ਏ. ਦਾ ਕੰਟਰੋਲ ਜਾਂ ਕਬਜ਼ਾ ਉਨ੍ਹਾਂ ਲੋਕਾਂ ਦੇ ਹੱਥਾਂ ’ਚ ਹੈ, ਜਿਨ੍ਹਾਂ ਨੂੰ ਖੇਡ ਦੀ ਤਰੱਕੀ ਦੇ ਤੌਰ ਤਰੀਕਿਆਂ ਦੀ ਘੱਟ ਜਾਣਕਾਰੀ ਹੈ ਤਾਂ ਕੁਝ ਗਲਤ ਨਹੀਂ ਹੋਵੇਗਾ।
ਕਮਿਸ਼ਨ ਨੇ ਤਾਂ ਖੇਡ ਸੰਘਾਂ ’ਚ ਸੂਬਾ ਪੱਧਰ ਦੇ ਖਿਡਾਰੀਆਂ ਦੀ ਭਾਗੀਦਾਰੀ ਤੈਅ ਕੀਤੀ ਸੀ ਪਰ ਪ੍ਰਸ਼ਾਸਨ ਨਾਲ ਜੁੜੇ ਲੋਕ ਇਨੇ ਚਾਲਾਕ ਹਨ ਕਿ ਕੋਈ ਨਾ ਕੋਈ ਰਸਤਾ ਕੱਢ ਕੇ ਇਨ੍ਹਾਂ ਨੇ ਆਪਣੇ ਫਾਇਦੇ ਲਈ ਖਿਡਾਰੀਆਂ ਨੂੰ ਕਿਨਾਰੇ ਰੱਖ ਕੇ ਆਪਣਾ ਅਤੇ ਆਪਣਿਆਂ ਦਾ ਹੀ ਹਿੱਤ ਸਵਾਰਿਆ ਹੈ। ਇਸ ਤਰ੍ਹਾਂ ਨਾਲ ਇਹ ਕ੍ਰਿਕਟ ਦਾ ਮਾਫੀਆ ਹੀ ਹੈ, ਜਿਨ੍ਹਾਂ ਕੋਲ ਇਨਾ ਪੈਸਾ ਹੈ ਿਕ ਕੋਈ ਵੀ ਈਮਾਨਦਾਰ ਆਦਮੀ ਇਨ੍ਹਾਂ ਦੇ ਸਾਹਮਣੇ ਖੜ੍ਹਾ ਹੋਣ ਤੋਂ ਬਚਦਾ ਹੈ। ਭਾਰਤ ਦੀ ਲੋਕਤਾਂਤਰਿਕ ਪ੍ਰਣਾਲੀ ’ਚ ਹੁਣ ਦਬੰਗ ਤਰੀਕੇ ਨਾਲ ਵੋਟਿੰਗ ਨਹੀਂ ਹੁੰਦੀ ਪਰ ਖੇਡ ਸੰਘਾਂ ’ਚ ਅਜੇ ਵੀ ਉਹੀ ਦਬੰਗਾਈ ਫਾਰਮੂਲਾ ਲਾਗੂ ਹੁੰਦਾ ਹੈ, ਜਿਸ ਨੂੰ ਲੋਕਤਾਂਤਰਿਕ ਵਿਵਸਥਾ ਤਿਆਗ ਚੁੱਕੀ ਹੈ। ਕ੍ਰਿਕਟ ਨਾਲ ਜੁੜੇ ਕਈ ਈਮਾਨਦਾਰ ਖਿਡਾਰੀ ਭਾਰਤ ਸਰਕਾਰ ਤੋਂ ਉਮੀਦ ਕਰਦੇ ਹਨ ਕਿ ਖੇਡ ਸੰਘਾਂ ਦੀ ਚੋਣ ਲਈ ਉਸੇ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ, ਜੋ ਸਿੱਧਾ ਚੋਣ ਕਮਿਸ਼ਨ ਦੇ ਅਧੀਨ ਹੋਵੇ। ਕੀ ਇਸ ਤਰ੍ਹਾਂ ਹੋ ਸਕਦਾ ਹੈ? ਕੀ ਖੇਡ ਸੰਘਾਂ ਦੀ ਵੀ ਚੋਣ ਹੋਣੀ ਚਾਹੀਦੀ ਹੈ? ਕੀ ਪੀ. ਸੀ. ਏ. ’ਚ ਫੀਅਰ ਅਤੇ ਫੇਅਰ ਇਲੈਕਸ਼ਨ ਹੋਵੇਗੀ?
IND vs NZ: ਤੀਜਾ ਟੀ20 ਮੁਕਾਬਲਾ ਮੀਂਹ ਕਾਰਨ ਰੱਦ, ਭਾਰਤ ਨੇ ਜਿੱਤੀ ਸੀਰੀਜ਼
NEXT STORY