ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸ਼੍ਰੀਲੰਕਾ ਤੋਂ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਵਿੱਚ ਦਿਲਚਸਪੀ ਦਿਖਾਉਣ ਕਾਰਨ ਨਾਰਾਜ਼ ਹੈ। ਇਸ ਲਈ ਉਸ ਨੇ ਸ਼੍ਰੀਲੰਕਾ ’ਚ ਪਾਕਿਸਤਾਨ ਨਾਲ ਇੱਕ ਰੋਜ਼ਾ ਦੁਵੱਲੀ ਲੜੀ ਖੇਡਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਪੀ. ਸੀ. ਬੀ. ਦੇ ਸੂਤਰਾਂ ਅਨੁਸਾਰ ਸ੍ਰੀਲੰਕਾ ਨੇ ਪੂਰੇ ਏਸ਼ੀਆ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ।
ਇਹ ਵੀ ਪੜ੍ਹੋ : ਓਡੀਸ਼ਾ 'ਚ ਜਾਨਲੇਵਾ ਰੇਲ ਹਾਦਸੇ 'ਤੇ ਵਿਰਾਟ ਤੇ ਹਰਭਜਨ ਸਣੇ ਖੇਡ ਜਗਤ ਦੇ ਕਈ ਦਿੱਗਜਾਂ ਨੇ ਪ੍ਰਗਟਾਇਆ ਦੁੱਖ
ਸੂਤਰਾਂ ਨੇ ਕਿਹਾ, ‘ਇਨ੍ਹਾਂ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਵਿਚਾਲੇ ਟਕਰਾਅ ਦਾ ਪਤਾ ਪੀ. ਸੀ. ਬੀ. ਵੱਲੋਂ ਅਗਲੇ ਮਹੀਨੇ ਸ਼੍ਰੀਲੰਕਾ 'ਚ ਇਕ ਦਿਨਾਂ ਲੜੀ ਖੇਡਣ ਤੋਂ ਇਨਕਾਰ ਕਰਨਾ ਹੈ।’ ਪਾਕਿਸਤਾਨ ਨੇ ਆਈ. ਸੀ. ਸੀ. ਵਿਸ਼ਵ ਟੈਸਟ ਕੱਪ ਚੈਂਪੀਅਨਸ਼ਿਪ ਦੇ ਅਗਲੇ ਗੇੜ ਤਹਿਤ ਦੋ ਟੈਸਟ ਮੈਚ ਖੇਡਣ ਲਈ ਸ੍ਰੀਲੰਕਾ ਦਾ ਦੌਰਾ ਕਰਨਾ ਹੈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਦਾ ਖੁਲਾਸਾ, ਪਾਕਿਸਤਾਨ ਖਿਲਾਫ ਸਿਡਨੀ 'ਚ ਖੇਡਣਗੇ ਆਖਰੀ ਮੈਚ
ਇਸ ਨਾਲ ਹੀ ਸ੍ਰੀਲੰਕਾ ਨੇ ਪੀ. ਸੀ. ਬੀ. ਦੇ ਸਾਹਮਣੇ ਇਕ ਦਿਨਾਂ ਲੜੀ ਖੇਡਣ ਦਾ ਪ੍ਰਸਤਾਵ ਵੀ ਰੱਖਿਆ ਸੀ ਪਰ ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪੀ. ਸੀ. ਬੀ., ਜਿਸ ਨੇ ਪਹਿਲਾਂ ਕਿਹਾ ਸੀ ਕਿ ਉਹ ਇਸ ਪੇਸ਼ਕਸ਼ 'ਤੇ ਵਿਚਾਰ ਕਰੇਗਾ, ਨੇ ਹੁਣ ਇਸ ਨੂੰ ਠੁਕਰਾ ਦਿੱਤਾ ਹੈ। ਉਸ ਨੇ ਕਿਹਾ, ‘ਇਹ ਸਪੱਸ਼ਟ ਸੰਕੇਤ ਹੈ ਕਿ ਪੀਸੀਬੀ ਸਤੰਬਰ ਵਿੱਚ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਦੀ ਸ੍ਰੀਲੰਕਾ ਕ੍ਰਿਕਟ ਦੀ ਪੇਸ਼ਕਸ਼ ਤੋਂ ਖੁਸ਼ ਨਹੀਂ ਹੈ, ਜਦੋਂ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਵਾਰੀ ਪਾਕਿਸਤਾਨ ਦੀ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡੇਵਿਡ ਵਾਰਨਰ ਦਾ ਖੁਲਾਸਾ, ਪਾਕਿਸਤਾਨ ਖਿਲਾਫ ਸਿਡਨੀ 'ਚ ਖੇਡਣਗੇ ਆਖਰੀ ਮੈਚ
NEXT STORY