ਨਵੀਂ ਦਿੱਲੀ : ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਆਪਣੇ ਦੇਸ਼ ਵਿਚ ਟੈਸਟ ਮੈਚ ਖੇਡਣ ਲ ਈ ਰਾਜ਼ੀ ਨਹੀਂ ਕਰਾ ਸਕਣ ਵਾਲੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਹੁਣ ਬੰਗਲਾਦੇਸ਼ ਤੋਂ ਭੀਖ ਮੰਗਣ 'ਤੇ ਉਤਰ ਆਇਆ ਹੈ। ਪਾਕਿਸਤਾਨੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪੀ. ਸੀ. ਬੀ. ਨੇ ਬੰਗਲਾਦੇਸ਼ ਨੂੰ ਉੱਥੇ ਟੈਸਟ ਮੈਚ ਨੂੰ ਖੇਡਣ ਦੀ ਅਪੀਲ ਕੀਤੀ ਹੈ, ਇਸ ਦੇ ਨਾਲ ਹੀ ਪੀ. ਸੀ. ਬੀ. ਨੇ ਕਿਹਾ ਕਿ ਜੇਕਰ ਉਹ ਪਹਿਲਾਂ ਤੋਂ ਪ੍ਰਸਤਾਵਿਤ ਦੋ ਟੈਸਟ ਮੈਚਾਂ ਦੀ ਲੜੀ ਨਹੀਂ ਖੇਡਣਾ ਚਾਹੁੰਦੇ ਤਾਂ ਇੱਕ ਹੀ ਟੈਸਟ ਮੈਚ ਖੇਡ ਲੈਣ। ਬੰਗਲਾਦੇਸ਼ ਕ੍ਰਿਕਟ ਟੀਮ ਦੇ ਪਾਕਿਸਤਾਨ ਦੌਰੇ ਨੂੰ ਅਜੇ ਸਿਰਫ ਤਿੰਨ ਹੀ ਹਫਤੇ ਬਾਕੀ ਹਨ ਪਰ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਵਿਚਾਲੇ ਦੌਰੇ ਦੇ ਸ਼ਡਿਊਲ 'ਤੇ ਸਹਿਮਤੀ ਨਹੀਂ ਬਣ ਸਕੀ ਹੈ।
ਬੰਗਲਾਦੇਸ਼ ਨੇ ਪਾਕਿ ਦੌਰੇ 'ਤੇ ਤਿੰਨ ਟੀ -20 ਮੈਚ ਅਤੇ ਦੋ ਟੈਸਟ ਮੈਚ ਖੇਡਣੇ ਹਨ ਪਰ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਸਿਰਫ ਟੀ -20 ਲਈ ਸਹਿਮਤ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਅਰਸੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਦੇਖਣ ਤੋਂ ਬਾਅਦ ਉਹ ਟੈਸਟ ਮੈਚ ਬਾਰੇ ਫੈਸਲਾ ਲੈਣਗੇ ਪਰ ਪੀ. ਸੀ. ਬੀ. ਚਾਹੁੰਦਾ ਹੈ ਕਿ ਪੂਰਾ ਦੌਰਾ ਇਕੱਠਿਆਂ ਹੋਵੇ ਅਤੇ ਕੋਈ ਵੀ ਮੈਚ ਕਿਸੇ ਨਿਰਪੱਖ ਜਗ੍ਹਾ 'ਤੇ ਨਾ ਹੋਵੇ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਜਗ੍ਹਾ 'ਤੇ ਟੈਸਟ ਮੈਚ ਖੇਡਣਾ ਪਸੰਦ ਕਰੇਗਾ।
ਰਿਪੋਰਟ ਮੁਤਾਬਕ ਬੀ. ਸੀ. ਬੀ. ਦੇ ਮੁੱਖ ਕਾਰਜਕਾਰੀ ਨਿਜ਼ਾਮੂਦੀਨ ਚੌਧਰੀ ਨੇ ਕਿਹਾ ਕਿ ਅਸੀਂ ਪੀ. ਸੀ. ਬੀ. ਦੇ ਸੰਪਰਕ ਵਿੱਚ ਹਾਂ। ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਕਿ ਅਸੀਂ (ਪਹਿਲਾਂ) ਟੀ -20 ਖੇਡਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ, ਕੋਚਿੰਗ ਸਟਾਫ ਅਤੇ ਸੁਰੱਖਿਆ ਟੀਮ ਇਹ ਦੇਖਣ ਕਿ ਸੁਰੱਖਿਆ ਕਿਸ ਤਰ੍ਹਾਂ ਦੀ ਹੈ। ਇਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਕਿ ਅਸੀਂ ਪਾਕਿਸਤਾਨ ਵਿੱਚ ਟੈਸਟ ਮੈਚ ਖੇਡ ਸਕਦੇ ਹਾਂ ਜਾਂ ਕਿਸੇ ਨਿਰਪੱਖ ਜਗ੍ਹਾ 'ਤੇ ਖੇਡਦੇ ਹਾਂ।
ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਅੱਜ ਲੈ ਸਕਦੈ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ
NEXT STORY