helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, APR 02, 2026
ਪੰਜਾਬ ਦੇ ਸਕੂਲਾਂ 'ਚ ਹੋ ਰਹੀ ਮਾਪਿਆਂ ਦੀ ਲੁੱਟ!...
ਦਸੂਹਾ ਦੇ ਨੌਜਵਾਨ ਦੀ ਇਟਲੀ 'ਚ ਮੌਤ! ਕਰੀਬ ਡੇਢ...
ਟਰੰਪ ਦੀ ਈਰਾਨ ਨੂੰ ਚੇਤਾਵਨੀ ਦਾ ਅਸਰ, ਮੂਧੇ ਮੂੰਹ...
ਪੰਜਾਬ: ਦਿਨ-ਦਿਹਾੜੇ ਭਰੇ ਬਾਜ਼ਾਰ 'ਚ ਚਲੀਆਂ 8-10...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਲਈ ਇਕ ਸਮਾਂ ਪ੍ਰਮੁੱਖ ਖਿਡਾਰੀ ਰਹਿ ਚੁੱਕੇ ਇਰਫ਼ਾਨ ਪਠਾਨ ਬਹੁਤ ਹੀ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਪਿਛਲੇ ਕੁਝ ਸਮੇਂ 'ਚ ਉਹ ਜੰਮੂ ਅਤੇ ਕਸ਼ਮੀਰ ਲਈ ਮੇਂਟਰ ਦੀ ਭੂਮਿਕਾ ਨਿਭਾ ਰਹੇ ਹਨ। ਸਾਹਮਣੇ ਆ ਰਹੀ ਇਕ ਰਿਪੋਰਟ ਮੁਤਾਬਕ ਹੁਣ ਇਸ ਭਾਰਤੀ ਆਲਰਾਊਂਡਰ ਦੇ ਵੱਡਾ ਫੈਸਲਾ ਲੈਂਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ, ਜਿਸ ਕਾਰਨ ਹੁਣ ਉਹ ਸੰਨਿਆਸ ਲੈਣ ਦਾ ਫੈਸਲਾ ਅੱਜ ਲੈ ਸਕਦੇ ਹਨ। ਲੰਬੇ ਸਮੇਂ ਤੱਕ ਭਾਰਤੀ ਟੀਮ ਲਈ ਖੇਡੇ ਇਰਫ਼ਾਨ ਪਠਾਨ ਨੇ ਪਾਕਿਸਤਾਨ ਖਿਲਾਫ ਟੈਸਟ ਕ੍ਰਿਕਟ 'ਚ ਹੈਟ੍ਰਿਕ ਲੈਣ ਦਾ ਕਾਰਨਾਮਾ ਵੀ ਕੀਤਾ ਸੀ। ਹੇਠਲੇ ਕ੍ਰਮ 'ਚ ਉਹ ਆਪਣੇ ਬੱਲੇ ਨਾਲ ਵੀ ਟੀਮ ਲਈ ਅਹਿਮ ਯੋਗਦਾਨ ਦਿੰਦੇ ਹੋਏ ਨਜ਼ਰ ਆਉਂਦੇ ਸਨ। ਇਰਫ਼ਾਨ ਦੇ ਸੰਨਿਆਸ 'ਤੇ ਸਾਹਮਣੇ ਆ ਰਹੀਆਂ ਰਿਪੋਰਟਸ ਮੁਤਾਬਕ ਉਹ ਅੱਜ ਦੁਪਹਿਰ 2 ਵਜੇ ਆਪਣੇ ਸੰਨਿਆਸ ਦਾ ਅਧਿਕਾਰਤ ਐਲਾਨ ਕਰ ਸਕਦੇ ਹਨ। ਫ਼ਿਲਹਾਲ ਇਰਫ਼ਾਨ ਆਈ. ਪੀ. ਐੱਲ. ਅਤੇ ਘਰੇਲੂ ਕ੍ਰਿਕਟ ਵੀ ਨਹੀਂ ਖੇਡ ਰਹੇ ਸਨ। ਸ਼ਾਨਦਾਰ ਪ੍ਰਦਰਸ਼ਨ ਰਿਹਾ ਇਰਫ਼ਾਨ ਪਠਾਨ ਦਾ ਇਰਫ਼ਾਨ ਪਠਾਨ ਨੇ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ 29 ਮੈਚ ਖੇਡੇ ਸਨ। ਜਿਸ 'ਚ 31.57 ਦੀ ਔਸਤ ਨਾਲ 1105 ਦੌੜਾਂ ਬਣਾਈਆਂ, ਜਿਸ 'ਚ 6 ਅਰਧ ਸੈਂਕੜੇ ਅਤੇ 1 ਸੈਂਕੜਾ ਸ਼ਾਮਲ ਸੀ। ਗੇਂਦ ਦੇ ਨਾਲ ਉਨ੍ਹਾਂ ਨੇ 32.26 ਦੀ ਔਸਤ ਨਾਲ 100 ਵਿਕਟਾਂ ਹਾਸਲ ਕੀਤੀਆਂ ਸਨ। 120 ਵਨ ਡੇ ਮੈਚਾਂ 'ਚ ਇਰਫਾਨ ਨੇ 23.39 ਦੀ ਔਸਤ ਨਾਲ 1544 ਦੌੜਾਂ ਬਣਾਈਆਂ ਸਨ। ਗੇਂਦ ਦੇ ਨਾਲ ਇਰਫ਼ਾਨ ਨੇ 29.73 ਦੇ ਔਸਤ ਨਾਲ 173 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਟੀ-20 ਫ਼ਾਰਮੈਟ 'ਚ ਇਰਫ਼ਾਨ ਨੇ ਭਾਰਤੀ ਟੀਮ ਲਈ 24 ਮੈਚ 'ਚ 24.57 ਦੀ ਔਸਤ ਨਾਲ 172 ਦੌੜਾਂ ਬਣਾਈਆਂ ਅਤੇ ਗੇਂਦ ਦੇ ਨਾਲ 22.07 ਦੀ ਔਸਤ ਨਾਲ 28 ਵਿਕਟਾਂ ਵੀ ਆਪਣੇ ਨਾਂ ਕੀਤੀਆਂ ਸਨ। ਆਈ. ਪੀ. ਐੱਲ. 'ਚ ਚੰਗਾ ਪ੍ਰਦਰਸ਼ਨ ਕੀਤਾ ਇਰਫ਼ਾਨ ਨੇ ਟੀ-20 ਲੀਗ ਆਈ. ਪੀ. ਐੱਲ. 'ਚ ਵੀ ਇਰਫ਼ਾਨ ਪਠਾਨ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਕਈ ਟੀਮਾਂ ਲਈ ਖੇਡਣ ਵਾਲੇ ਇਰਫ਼ਾਨ ਪਠਾਨ ਨੇ 103 ਮੈਚ 'ਚ 1139 ਦੌੜਾਂ ਬਣਾਈਆਂ ਅਤੇ ਗੇਂਦ ਦੇ ਨਾਲ 33.11 ਦੀ ਔਸਤ ਨਾਲ 80 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਜਿਸ ਕਾਰਨ ਉਹ ਸਫਲ ਆਲਰਾਊਂਡਰ ਖਿਡਾਰੀਆਂ ਦੀ ਸੂਚੀ 'ਚ ਨਜ਼ਰ ਆਉਂਦੇ ਹਨ।
ਅਜਿਹੇ ਜ਼ਿਆਦਾ ਉਮਰ ਦੇ ਕ੍ਰਿਕਟਰ ਜਿਨ੍ਹਾਂ ਨੇ ਅਜੇ ਤਕ ਨਹੀਂ ਲਿਆ ਸੰਨਿਆਸ
Stories You May Like
ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !
ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...
ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ
ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ
3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...
ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...
ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ
ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...
ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ
ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...
ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ
US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...
ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...
LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...
ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ
ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...
ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ
4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ
Subscribe Now!