ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਰਮੀਜ਼ ਰਾਜਾ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਕੋਲ 4 ਦੇਸ਼ਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਪ੍ਰਸਤਾਵ ਰੱਖੇਗਾ, ਜਿਸ ’ਚ ਉਸ ਦੇ ਦੇਸ਼ ਤੋਂ ਇਲਾਵਾ ਮੁੱਖ-ਵਿਰੋਧੀ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਦੀ ਟੀਮ ਸ਼ਾਮਿਲ ਹੋਵੇਗੀ। ਰਾਜਾ ਨੇ ਕਿਹਾ ਕਿ ਉਸ ਦੇ ਇਸ ਪ੍ਰਸਤਾਵ ਅਨੁਸਾਰ ਟੂਰਨਾਮੈਂਟ ਦੀ ਮੇਜ਼ਬਾਨੀ ਚਾਰੋਂ ਪ੍ਰਤੀਯੋਗੀ ਦੇਸ਼ਾਂ ਵੱਲੋਂ ਵਾਰੀ-ਵਾਰੀ ਨਾਲ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਆਈ. ਸੀ. ਸੀ. ਦੇ ਭਵਿੱਖ ਦੌਰੇ ਦੇ ਪ੍ਰੋਗਰਾਮ ’ਚ ਹਾਲਾਂਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਲਈ ਕੋਈ ਜਗ੍ਹਾ ਨਹੀਂ ਹੈ। ਭਾਰਤ ਨੇ ਵੀ ਲਗਭਗ ਇਕ ਦਹਾਕੇ ਤੋਂ ਤ੍ਰਿਕੌਣੀ ਅਤੇ 4 ਦੇਸ਼ਾਂ ਦੀ ਸੀਰੀਜ਼ ਖੇਡਣੀ ਬੰਦ ਕੀਤੀ ਹੋਈ ਹੈ। ਦੋਵੇਂ ਗੁਆਂਢੀ ਦੇਸ਼ 2013 ਦੇ ਬਾਅਦ ਤੋਂ ਆਈ. ਸੀ. ਸੀ. ਟੂਰਨਾਮੈਂਟ ਅਤੇ ਏਸ਼ੀਆ ਕੱਪ ਦੇ ਇਲਾਵਾ ਇਕ-ਦੂਜੇ ਖਿਲਾਫ ਨਹੀਂ ਖੇਡੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੀ ਦੋ-ਪੱਖੀ ਸੀਰੀਜ਼ 2012-13 ’ਚ ਆਯੋਜਿਤ ਕੀਤੀ ਗਈ ਸੀ, ਜਦੋਂ ਭਾਰਤ ਨੇ ਟੀ-20 ਸੀਰੀਜ਼ ’ਚ ਪਾਕਿਸਤਾਨ ਦੀ ਮੇਜ਼ਬਾਨੀ ਕੀਤੀ ਸੀ।
ਇਹ ਖ਼ਬਰ ਪੜ੍ਹੋ-ਕੋਰੋਨਾ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ IAS ਤੇ IPS ਅਧਿਕਾਰੀਆਂ ਦਾ ਸਨਮਾਨ ਕਰਨ ਦੀ ਉੱਠੀ ਮੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SA v IND : ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 57/2
NEXT STORY