ਮਿਲਾਨ— ਬ੍ਰਾਜ਼ੀਲੀ ਫੁੱਟਬਾਲ ਦਿੱਗਜ ਪੇਲੇ ਨੇ ਆਪਣੇ ਆਖਰੀ ਅੰਤਰਰਾਸ਼ਟਰੀ ਮੈਚ ਦੇ ਦੌਰਾਨ ਜੋ ਜਰਸੀ ਪਾਈ ਸੀ ਉਸ ਨੂੰ ਇਟਲੀ 'ਚ ਇਕ ਨੀਲਾਮੀ 'ਚ 30,000 ਯੂਰੋ (33,000 ਡਾਲਰ) 'ਚ ਵੇਚਿਆ ਗਿਆ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਪੇਲੇ ਨੇ ਇਹ ਜਰਸੀ ਯੁਗੋਸਲਾਵਿਆ ਵਿਰੁੱਧ ਜੁਲਾਈ 1971 'ਚ ਰੀਓ ਦਿ ਜਿਨੇਰੀਓ ਦੇ ਮਰਕਾਨਾ ਸਟੇਡੀਅਮ 'ਚ ਖੇਡੇ ਗਏ ਦੋਸਤਾਨਾ ਮੈਚ ਦੇ ਦੌਰਾਨ ਪਾਈ ਸੀ। ਇਹ ਪੇਲੇ ਦਾ ਬ੍ਰਾਜ਼ੀਲ ਵਲੋਂ ਆਖਰੀ ਮੈਚ ਸੀ। ਪੇਲੇ ਹੁਣ 79 ਸਾਲਾ ਦੇ ਹਨ ਤੇ ਉਸ ਨੂੰ ਮਹਾਨ ਫੁੱਟਬਾਲਰਾਂ 'ਚ ਗਿਣਿਆ ਜਾਂਦਾ ਹੈ। ਉਸ ਨੇ ਬ੍ਰਾਜ਼ੀਲ ਵਲੋਂ 92 ਮੈਚਾਂ 'ਚ 77 ਗੋਲ ਕੀਤੇ। ਇਸ ਨੀਲਾਮੀ 'ਚ ਅਰਜਨਟੀਨਾ ਦੇ ਦਿੱਗਜ ਡੀਏਗੋ ਮਾਰਾਡੋਨਾ ਦੀ 1989-90 ਸੈਸ਼ਨ 'ਚ ਨੇਪੋਲੀ ਵਲੋਂ ਖੇਡਦੇ ਹੋਏ ਪਾਈ ਗਈ ਜਰਸੀ 7500 ਯੂਰੋ 'ਚ ਵਿਕੀ।
ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ : ਨੇਰੋਕਾ ਨੇ ਆਈਜ਼ੋਲ ਨੂੰ ਹਰਾਇਆ
NEXT STORY