ਵਿਸ਼ਾਖਾਪਟਨਮ- ਭਾਰਤੀ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਆਪਣੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਲੈਅ ਨੂੰ ਰਾਸ਼ਟਰੀ ਟੀਮ ਦੇ ਪ੍ਰਦਰਸ਼ਨ 'ਚ ਤਬਦੀਲ ਨਹੀਂ ਕਰ ਸਕੇ ਹਨ ਪਰ ਉਨ੍ਹਾਂ ਨੂੰ ਬਹੁਤੀ ਚਿੰਤਾ ਨਹੀਂ ਹੈ ਕਿਉਂਕਿ ਉਸ ਲਈ ਇਹ ਸਭ ਕੁਝ "ਮਾਨਸਿਕ ਤੌਰ 'ਤੇ ਨਿਰੰਤਰ ਬਣੇ ਰਹਿਣ" ਅਤੇ "ਪ੍ਰਕਿਰਿਆ 'ਤੇ ਭਰੋਸਾ ਕਰਨ" ਬਾਰੇ ਹੈ। ਮਹਾਰਾਸ਼ਟਰ ਦੇ ਇਸ 25 ਸਾਲਾ ਖਿਡਾਰੀ ਨੇ ਹੁਣ ਤੱਕ 36 ਆਈ. ਪੀ. ਐਲ. ਮੈਚਾਂ ਵਿੱਚ 1207 ਦੌੜਾਂ ਬਣਾਈਆਂ ਹਨ ਪਰ ਛੇ ਟੀ-20 ਮੈਚਾਂ ਵਿੱਚ ਉਹ ਸਿਰਫ਼ 120 ਦੌੜਾਂ ਹੀ ਬਣਾ ਸਕਿਆ ਹੈ, ਜਿਸ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਮੰਗਲਵਾਰ ਨੂੰ ਇੱਥੇ ਤੀਜੇ ਟੀ-20 ਵਿੱਚ ਉਸ ਦਾ ਪਹਿਲਾ ਅਰਧ ਸੈਂਕੜਾ ਬਣਿਆ ਹੈ।
ਇਹ ਵੀ ਪੜ੍ਹੋ : ਪਾਵੋ ਨੁਰਮੀ ਖੇਡਾਂ 'ਚ ਨੀਰਜ ਚੋਪੜਾ ਨੇ ਤੋੜਿਆ ਰਾਸ਼ਟਰੀ ਰਿਕਾਰਡ, ਜਿੱਤਿਆ ਚਾਂਦੀ ਦਾ ਤਮਗ਼ਾ
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਇਸ ਨਾਲ ਪਰੇਸ਼ਾਨ ਹਨ ਤਾਂ ਗਾਇਕਵਾੜ ਨੇ ਕਿਹਾ, ਨਹੀਂ, ਪਰੇਸ਼ਾਨ ਨਹੀਂ ਹਾਂ। ਇਹ ਸਿਰਫ ਖੇਡ ਦਾ ਇੱਕ ਹਿੱਸਾ ਹੈ। ਪਿਛਲਾ ਸਾਲ ਆਈ. ਪੀ. ਐਲ. ਅਤੇ ਘਰੇਲੂ ਕ੍ਰਿਕਟ ਵਿੱਚ ਮੇਰੇ ਲਈ ਇੱਕ ਵਧੀਆ ਸਾਲ ਸੀ।” ਇਸ ਸਾਲ ਆਈ. ਪੀ. ਐਲ. ਵਿੱਚ ਵੀ ਉਸਦੀ ਫਾਰਮ ਉਤਰਾਅ-ਚੜ੍ਹਆ ਭਰੀ ਸੀ ਅਤੇ ਇਸ ਤੋਂ ਪਹਿਲਾਂ ਕਿ ਉਸਨੇ ਚੇਨਈ ਸੁਪਰ ਕਿੰਗਜ਼ ਲਈ 14 ਮੈਚਾਂ ਵਿੱਚ ਤਿੰਨ ਅਰਧ ਸੈਂਕੜੇ ਸਮੇਤ 368 ਦੌੜਾਂ ਬਣਾਈਆਂ।"ਆਈ.ਪੀ.ਐੱਲ. 'ਚ, ਵਿਕਟ ਥੋੜ੍ਹਾ ਗੇਂਦਬਾਜ਼ਾਂ ਦੇ ਅਨੁਕੂਲ ਸੀ। ਕੋਈ ਸਪਾਟ ਵਿਕਟ ਨਹੀਂ ਸੀ, ਇਹ ਦੋ-ਪਾਸੜ ਸੀ, ਗੇਂਦ ਟਰਨ ਕਰ ਰਹੀ ਸੀ, ਅਤੇ ਇਸ 'ਚ ਕੁਝ ਸਵਿੰਗ ਵੀ ਸੀ। "ਇਸ ਲਈ ਆਈ.ਪੀ.ਐੱਲ. 'ਚ 3-4 ਮੈਚਾਂ 'ਚ ਮੈਂ ਚੰਗੀਆਂ ਗੇਂਦਾਂ 'ਤੇ ਆਊਟ ਹੋ ਗਿਆ। ਕੁਝ ਚੰਗੇ ਸ਼ਾਟ ਫੀਲਡਰਾਂ ਦੇ ਹੱਥ ਵਿੱਚ ਗਏ ਪਰ ਇਹ ਟੀ-20 ਕ੍ਰਿਕਟ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ: ਜੋਅ ਰੂਟ ਬਣੇ ਨੰਬਰ ਇਕ ਟੈਸਟ ਬੱਲੇਬਾਜ਼
ਤੁਹਾਡੇ ਲਈ ਕੁਝ ਦਿਨ ਚੰਗੇ ਨਹੀਂ ਹੁੰਦੇ ਤੇ ਕੁਝ ਦਿਨ ਅਸਲੀਅਤ 'ਚ ਖ਼ਰਾਬ ਹੁੰਦੇ ਹਨ। ਪਰ ਇਸ ਦੌਰਾਨ ਇਹ ਮਾਨਸਿਕ ਤੌਰ 'ਤੇ ਇਕਸਾਰ ਰਹਿਣ ਤੇ ਆਪਣੀ ਪ੍ਰਕਿਰਿਆ 'ਤੇ ਭਰੋਸਾ ਕਰਨ ਦੀ ਗੱਲ ਹੈ।" ਪਹਿਲੇ ਦੋ ਮੈਚਾਂ ਵਿੱਚ ਗਾਇਕਵਾੜ ਨੇ 23 ਅਤੇ 1 ਦਾ ਸਕੋਰ ਬਣਾਏ ਜਿਸ ਕਾਰਨ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਨ੍ਹਾਂ ਦੀ ਸਮਰਥਾ 'ਤੇ ਸਵਾਲ ਉੱਠਣ ਲੱਗੇ। ਹਾਲਾਂਕਿ ਉਨ੍ਹਾਂ ਆਪਣੇ ਆਪ ਨੂੰ ਸਾਬਤ ਕਰਦੇ ਹੋਏ ਉਦੋਂ ਚੰਗੀ ਪਾਰੀ ਖੇਡੀ ਜਦੋਂ ਟੀਮ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ ਤਾਂ ਜੋ ਟੀਮ ਸੀਰੀਜ਼ 'ਚ ਬਣੀ ਰਹੇ। ਉਨ੍ਹਾਂ ਨੇ 35 ਗੇਂਦਾਂ ਵਿੱਚ ਸੱਤ ਚੌਕੇ ਅਤੇ ਦੋ ਛੱਕਿਆਂ ਨਾਲ 57 ਦੌੜਾਂ ਦੀ ਪਾਰੀ ਖੇਡੀ ਜਦੋਂ ਇਹ ਸਭ ਤੋਂ ਮਹੱਤਵਪੂਰਨ ਸੀ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ICC ਟੈਸਟ ਰੈਂਕਿੰਗ: ਜੋਅ ਰੂਟ ਬਣੇ ਨੰਬਰ ਇਕ ਟੈਸਟ ਬੱਲੇਬਾਜ਼
NEXT STORY