ਤੁਰਕੂ- ਟੋਕੀਓ ਓਲੰਪਿਕ ਦੇ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਨੇ ਮੰਗਲਵਾਰ ਨੂੰ ਪਾਵੋ ਨੁਰਮੀ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਦੇ ਹੋਏ ਜੈਵਲਿਨ ਥ੍ਰੋਅ ਦਾ ਨਵਾਂ ਰਾਸ਼ਟਰੀ ਰਿਕਾਰਡ ਸਥਾਪਤ ਕੀਤਾ। ਨੀਰਜ ਨੇ 89.3 ਮੀਟਰ ਦੇ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਪਿਛਲੇ ਸਾਲ ਮਾਰਚ 'ਚ ਆਯੋਜਿਤ ਇੰਡੀਅਨ ਗ੍ਰਾਂ ਪ੍ਰੀ 'ਚ ਬਣਾਇਆ ਆਪਣਾ 88.07 ਮੀਟਰ ਦਾ ਰਿਕਾਰਡ ਤੋੜਿਆ। ਇਹ ਉਨ੍ਹਾਂ ਦਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਹੋਣ ਦੇ ਨਾਲ-ਨਾਲ ਇਸ ਸਾਲ ਦਾ ਅਜੇ ਤਕ ਦਾ ਪੰਜਵਾਂ ਸਰਵਸ੍ਰੇਸ਼ਠ ਥ੍ਰੋਅ ਹੈ।
ਇਹ ਵੀ ਪੜ੍ਹੋ : IPL ਮੀਡੀਆ ਅਧਿਕਾਰਾਂ ਤੋਂ 48,390 ਕਰੋੜ ਦਾ ਮਾਲੀਆ
ਫਿਨਲੈਂਡ ਦੇ ਓਲੀਵਰ ਹੇਲੇਂਡਰ ਨੇ 89.83 ਮੀਟਰ ਦੇ ਨਿੱਜੀ ਸਰਵਸ੍ਰੇਸ਼ਠ ਥ੍ਰੋ ਦੇ ਨਾਲ ਸੋਨ ਤਮਗ਼ਾ ਜਿੱਤਿਆ। ਗ੍ਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੇ 86.60 ਮੀਟਰ ਦੇ ਨਾਲ ਕਾਂਸੀ ਤਮਗ਼ਾ ਆਪਣੇ ਨਾਂ ਕੀਤਾ। ਪਿਛਲੇ ਸਾਲ ਅਗਸਤ 'ਚ ਹੋਏ ਟੋਕੀਓ ਓਲੰਪਿਕ ਦੇ ਬਾਅਦ ਨੀਰਜ ਪਹਿਲੀ ਵਾਰ ਕਿਸੇ ਪ੍ਰਤੀਯੋਗਿਤਾ 'ਚ ਹਿੱਸਾ ਲੈ ਰਹੇ ਸਨ। 24 ਸਾਲਾ ਨੀਰਜ ਨੇ 86.92 ਮੀਟਰ ਦੇ ਥ੍ਰੋਅ ਦੇ ਨਾਲ ਸ਼ੁਰੂਆਤ ਕੀਤੀ, ਤੇ ਦੂਜੀ ਕੋਸ਼ਿਸ਼ 'ਚ 89.30 ਮੀਟਰ ਦੀ ਦੂਰੀ 'ਤੇ ਜੈਵਿਲਨ ਥ੍ਰੋਅ ਕੀਤਾ, ਜੋ ਉਨ੍ਹਾਂ ਦੇ ਓਲੰਪਿਕ ਪ੍ਰਦਰਸ਼ਨ (87.58) ਤੋਂ ਵੀ ਬਿਹਤਰ ਸੀ।
ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਥ ਗੇਮਜ਼ ਹੋਏ ਸਮਾਪਤ, ਹਰਿਆਣਾ ਬਣਿਆ ਚੈਂਪੀਅਨ, ਜਾਣੋ ਪੰਜਾਬ ਦਾ ਸਥਾਨ
ਨੀਰਜ ਹੁਣ ਤੁਰਕੂ ਦੇ ਬਾਅਦ ਕੁਓਰਟਾਨੇ ਖੇਡਾਂ 'ਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਡਾਇਮੰਡ ਲੀਗ ਦੇ ਸਟਾਕਹੋਮ ਲੇਗ ਲਈ ਸਵੀਡਨ ਜਾਣਗੇ। ਪਾਵੋ ਨੁਰਮੀ ਖੇਡਾਂ ਵਿਸ਼ਵ ਐਥਲੈਟਿਕਸ ਕਾਂਟੀਨੈਂਟਲ ਟੂਰ ਦਾ ਇਕ ਆਯੋਜਨ ਹੈ। ਇਹ ਡਾਇਮੰਡ ਲੀਗ ਦੇ ਬਾਹਰ ਸਭ ਤੋਂ ਵੱਡੀ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾ 'ਚੋਂ ਇਕ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖੇਲੋ ਇੰਡੀਆ ਦੇ 2189 ਖਿਡਾਰੀਆਂ ਲਈ 6.52 ਕਰੋੜ ਰੁਪਏ ਜਾਰੀ ਕਰੇਗਾ SAI
NEXT STORY