ਨਵੀਂ ਦਿੱਲੀ- ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਪਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ। ਅਨੁਸ਼ਕਾ ਨੇ ਕੋਹਲੀ ਦੇ ਨਾਲ ਵਾਲੀ ਤਸਵੀਰ 'ਤੇ ਕੈਪਸ਼ਨ 'ਚ ਲਿਖਿਆ- 'ਜਦੋਂ ਤੁਸੀਂ ਝਟਪਟ ਨਾਸ਼ਤਾ ਕਰਦੇ ਹੋ ਅਤੇ ਜੇਤੂ ਮਹਿਸੂਸ ਕਰਦੇ ਹੋ।' ਅਨੁਸ਼ਕਾ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ 'ਤੇ ਫੈਂਸ ਖੂਬ ਕੁਮੈਂਟ ਕਰ ਰਹੇ ਹਨ। ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਕੋਹਲੀ ਦੀ ਇਹ ਪਹਿਲੀ ਤਸਵੀਰ ਹੈ ਜੋ ਅਨੁਸ਼ਕਾ ਨੇ ਸ਼ੇਅਰ ਕੀਤੀ ਹੈ। ਤਸਵੀਰ ਵਿਚ ਜਿੱਥੇ ਕੋਹਲੀ ਕੌਫੀ ਪੀਂਦੇ ਹੋਏ ਦਿਖ ਰਹੇ ਹਨ ਤਾਂ ਅਨੁਸ਼ਕਾ ਬਿਸਕੁਟ ਖਾਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਅਨੁਸ਼ਕਾ ਨੇ ਫੈਮਲੀ ਦੀ ਇਮੋਜੀ ਵੀ ਸ਼ੇਅਰ ਕੀਤੀ ਹੈ।
ਇਹ ਖਬਰ ਪੜ੍ਹੋ-ਸਾਡੀ ਟੀਮ ਨੂੰ ਜ਼ਿਆਦਾ ਟੈਸਟ ਮੈਚ ਖੇਡਣ ਜਾ ਮੌਕਾ ਮਿਲੇ : ਟਿਮ ਸਾਊਥੀ
ਅਨੁਸ਼ਕਾ ਸ਼ਰਮਾ ਅਤੇ ਕੋਹਲੀ ਆਪਣੀ ਬੇਟੀ ਦੇ ਨਾਲ ਇੰਗਲੈਂਡ ਵਿਚ ਹਨ। ਭਾਰਤੀ ਟੀਮ ਨੂੰ ਹੁਣ ਇੰਗਲੈਂਡ ਦੇ ਵਿਰੁੱਧ ਟੈਸਟ ਸੀਰੀਜ਼ ਖੇਡਣੀ ਹੈ। ਅਗਸਤ ਵਿਚ ਭਾਰਤ ਅਤੇ ਇੰਗਲੈਂਡ ਦੇ ਵਿਚ ਟੈਸਟ ਸੀਰੀਜ਼ ਦਾ ਆਗਾਜ ਹੋਵੇਗਾ। ਅਜਿਹੇ 'ਚ ਭਾਰਤੀ ਟੀਮ ਦੇ ਸਾਰੇ ਖਿਡਾਰੀ ਜੋ ਟੈਸਟ ਚੈਂਪੀਅਨਸ਼ਿਪ ਫਾਈਨਲ ਦਾ ਹਿੱਸਾ ਸਨ, ਸਾਰੇ ਖਿਡਾਰੀਆਂ ਨੂੰ ਇਸ ਸਮੇਂ ਬਾਓ-ਬਬਲ ਤੋਂ ਛੂਟ ਦਿੱਤੀ ਗਈ ਹੈ। ਫੈਂਸ ਉਸਦੀ ਤਸਵੀਰ 'ਤੇ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਵੀ ਕਹਿੰਦੇ ਦਿਖ ਰਹੇ ਹਨ।
ਇਹ ਖਬਰ ਪੜ੍ਹੋ - ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਪਹੁੰਚੀ ਸ਼੍ਰੀਲੰਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੈਂਡਬਾਲ ਨੂੰ ਛੱਡ ਹਾਕੀ ਨੂੰ ਅਪਣਾਉਣ ਨਾਲ ਜ਼ਿੰਦਗੀ ਬਦਲ ਗਈ : ਉਦਿਤਾ
NEXT STORY