ਭੋਪਾਲ– ਕੇਂਦਰੀ ਖੇਡ ਤੇ ਯੂਥ ਮਾਮਲਿਆਂ ਦੇ ਮੰਤਰੀ ਮਨਸੁੱਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ 2036 ਓਲੰਪਿਕ ਦੀ ਮੇਜ਼ਬਾਨੀ ਨੂੰ ਤਿਆਰ ਕਰਨ ਲਈ ਖੇਡ ਦੇ ਮਾਹੌਲ ਨੂੰ ਬੜ੍ਹਾਵਾ ਦੇਣ ਲਈ ਇਕ ਮਜ਼ਬੂਤ ਯੋਜਨਾ ਤਿਆਰ ਕੀਤੀ ਗਈ ਹੈ।
ਮਾਂਡਵੀਆ ਨੇ ਇੱਥੇ ਰਾਜ ਦੇ ਪਹਿਲੇ ਫਿੱਟ ਇੰਡੀਆ ਕਲੱਬ ਨੂੰ ਲਾਂਚ ਕਰਨ ਲਈ ਆਯੋਜਿਤ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਵਿਚ ਮੁੱਖ ਮੰਤਰੀ ਮੋਹਨ ਯਾਦਵ ਵੀ ਮੌਜੂਦ ਸਨ। ਮਾਂਡਵੀਆ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ 2036 ਵਿਚ ਓਲੰਪਿਕ ਦਾ ਆਯੋਜਨ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਗਲੇ 10 ਸਾਲਾਂ ਵਿਚ ਕੌਮਾਂਤਰੀ ਖੇਡਾਂ ਵਿਚ 1 ਤੋਂ 10 ਦੀ ਰੈਂਕਿੰਗ ਹਾਸਲ ਕਰਨੀ ਪਵੇਗੀ।’’
ਸਦਕੇ ਜਾਈਏ 13 ਸਾਲਾ ਬੱਚੇ ਦੇ, ਅਖਬਾਰ ਵੰਡਣ ਵਾਲੇ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ
NEXT STORY