ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ) ਦੇ ਮੁੱਖ ਕਾਰਜਕਾਰੀ ਡੈਵਿਡ ਰਿਚਰਡਸਨ ਨੇ ਖੁਲਾਸਾ ਕੀਤਾ ਕਿ ਮੈਚ ਫਿਕਸਿੰਗ ਨੂੰ ਲੈ ਕੇ ਖਿਡਾਰੀਆਂ ਤੋਂ ਲਗਾਤਾਰ ਜਾਣਕਾਰੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ 2019 ਵਰਲਡ ਕੱਪ ਭ੍ਰਿਸ਼ਟਾਚਾਰ ਮੁਕਤ ਹੋਵੇਗਾ। ਰਾਸ਼ਟਰੀ ਸੰਸਥਾਨ, ਸਰਕਾਰਾਂ ਨੂੰ ਭ੍ਰਿਸ਼ਟਾਚਾਰ ਅਤੇ ਫਿਕਸਿੰਗ ਸਮਾਪਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਨਿਰੋਧਕ ਇਕਾਈ (ਏ.ਸੀ.ਯੂ) ਫਿਕਸਿੰਗ ਨਾਲ ਲੜਨ ਲਈ ਸਰਗਰਮੀ ਨਾਲ ਕਦਮ ਚੁੱਕ ਰਹੀ ਹੈ। ਉਨ੍ਹਾਂ ਲੋਕਾਂ ਖਿਲਾਫ ਵੀ ਕਦਮ ਚੁੱਕੇ ਜਾ ਰਹੇ ਹਨ ਜੋ ਇਸ ਖੇਡ ਨੂੰ ਖਰਾਬ ਕਰਨ ਦਾ ਕੰਮ ਕਰ ਰਹੇ ਹਨ।
ਰਿਚਰਡਸਨ ਨੇ ਕਿਹਾ ਕਿ ਆਈ.ਸੀ.ਸੀ. ਸਰਕਾਰਾਂ ਨਾਲ ਮਿਲ ਕੇ ਮੈਚ ਫਿਕਸਿੰਰਾਂ ਨੂੰ ਜੇਲ ਦੀ ਸਜ਼ਾ ਸੁਣਾਉਣ ਲਈ ਕਾਨੂੰਨ ਬਣਾਉਣ ਦੀ ਅਪੀਲ ਕਰ ਰਹੀ ਹੈ। ਅਸੀਂ ਸਰਕਾਰਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਕ੍ਰਿਕਟ ਮੈਚਾਂ 'ਚ ਫਿਕਸਿੰਗ ਨੂੰ ਕਾਨੂੰਨੀ ਰੂਪ ਨਾਲ ਅਪਰਾਧ ਦੀ ਸ਼੍ਰੇਣੀ 'ਚ ਸੁੱਟ ਦੇਣ। ਏ.ਸੀ.ਯੂ. ਫਿਕਸਿੰਗ ਨੂੰ ਲੈ ਕੇ ਕਾਫੀ ਸਰਗਰਮ ਹੈ, ਜਿਸ ਦੇ ਕਾਰਨ ਖਿਡਾਰੀਆਂ ਵਲੋਂ ਫਿਕਸਿੰਗ ਵਲੋਂ ਸੰਪਰਕ ਕੀਤੇ ਜਾਣ ਜਿਹੀਆਂ ਸੂਚਨਾਵਾਂ ਲਗਾਤਾਰ ਮਿਲ ਰਹੀਆਂ ਹਨ।
ਸ਼੍ਰੀਲੰਕਾ ਦੇ ਗੇਂਦਬਾਜ਼ੀ ਕੋਚ 'ਤੇ ਲੱਗਾ ਸੀ ਮੈਚ ਫਿਕਸਿੰਗ
ਹਾਲ ਹੀ 'ਚ ਸ਼੍ਰੀਲੰਕਾ ਦੇ ਗੇਂਦਬਾਜ਼ੀ ਕੋਚ ਅਤੇ ਸਾਬਕਾ ਖਿਡਾਰੀ ਨੁਵਾਨ ਜੋਏਸਾ ਨੂੰ ਮੈਚ ਫਿਕਸਿੰਗ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ ਸੀ। ਉੱਥੇ ਹੀ ਸ਼੍ਰੀਲੰਕਾ ਦੇ ਦਿੱਗਜ ਓਪਨਰ ਸਨਤ ਜੈਸੁਰੀਆ 'ਤੇ ਵੀ ਫਿਕਸਿੰਗ ਸੰਪਰਕ ਦੀ ਜਾਣਕਾਰੀ ਨਾ ਦੇਣ ਦਾ ਦੋਸ਼ ਲੱਗਿਆ ਸੀ।
ਕਪੂਰ ਨੇ ਖੇਡਿਆ 71 ਦਾ ਕਾਰਡ, ਲਾਹਿੜੀ 11ਵੇਂ ਸਥਾਨ 'ਤੇ
NEXT STORY