ਜਕਾਰਤਾ : ਭਾਰਤੀ ਗੋਲਫਰ ਸ਼ਿਵ ਕਪੂਰ ਨੇ ਸ਼ੁੱਕਰਵਾਰ ਨੂੰ ਬੀ. ਐੱਨ. ਆਈ. ਇੰਡੋਨੇਸ਼ੀਆਈ ਮਾਸਟਰਸ ਦੇ ਤੀਜੇ ਦੌਰ ਵਿਚ 71 ਦੇ ਕਾਰਡ ਨਾਲ ਸਾਂਝਾ 7ਵਾਂ ਸਥਾਨ ਹਾਸਲ ਕਰ ਲਿਆ ਜਦਕਿ ਸਾਥੀ ਅਨਿਰਬਾਨ ਲਾਹਿੜੀ ਸਾਂਝੇ 11ਵੇਂ ਸਥਾਨ 'ਤੇ ਬਣੇ ਹੋਏ ਹਨ। ਕਪੂਰ ਇਕ ਸਮੇਂ 2 ਅੰਡਰ 'ਤੇ ਸਨ ਪਰ ਉਹ 11ਵੇਂ, 13ਵੇਂ ਅਤੇ 16ਵੇਂ ਹੋਲ ਵਿਚ ਬੋਗੀ ਕਰ ਬੈਠੇ ਜਿਸ ਨੇ ਉਸ ਨੂੰ ਚੋਟੀ 10 ਤੋਂ ਬਾਹਰ ਕਰ ਦਿੱਤਾ।

8 ਅੰਡਰ 208 ਦੇ ਕੁਲ ਸਕੋਰ ਨਾਲ ਉਹ ਚੋਟੀ 'ਤੇ ਚਲ ਰਹੇ ਪੂਮ ਸਕਸਾਨਸਿਨ (70) ਦੇ 8 ਸ਼ਾਟ ਪਿੱਛੇ ਚਲ ਰਹੇ ਹਨ। ਪੂਮ 16 ਅੰਡਰ ਨਾਲ ਚੋਟੀ 'ਤੇ ਚਲ ਰਹੇ ਹਨ। ਕਟ ਵਿਚ ਜਗ੍ਹਾ ਬਣਾਉਣ ਵਾਲੇ ਹੋਰ ਭਾਰਤੀਆਂ ਵਿਚੋਂ 2014 ਵਿਚ ਜੇਤੂ ਰਹੇ ਲਾਹਿੜੀ ਸਾਂਝੇ 11ਵੇਂ ਸਥਾਨ 'ਤੇ ਚਲ ਰਹੇ ਹਨ। ਰਾਹਿਲ ਗੰਗਜੀ ਅਤੇ ਵਿਰਾਜ ਮਦੱਪਾ ਸਾਂਝੇ 20ਵੇਂ ਜਦਕਿ ਐੱਸ. ਐੱਸ. ਪੀ. ਚੌਰੱਸੀਆ ਸਾਂਝੇ 30ਵੇਂ ਸਥਾਨ 'ਤੇ ਹਨ। ਖਾਲਿਨ ਜੋਸ਼ੀ ਅਤੇ ਐੱਮ ਧਰਮਾ ਸਾਂਝੇ 51ਵੇਂ ਸਥਾਨ 'ਤੇ, ਐੱਸ. ਚਿੱਕਾਰੰਗਪਾ ਸਾਂਝੇ 59ਵੇਂ ਅਤੇ ਡੈਨੀਅਲ ਚੋਪੜਾ ਸਾਂਝੇ 30ਵੇਂ ਸਥਾਨ 'ਤੇ ਸਨ।
ਵੀਡੀਓ : ਲਗਾਤਾਰ ਫਲਾਪ ਹੋਣ ਵਾਲੇ ਕੇ.ਐੱਲ. ਰਾਹੁਲ ਲਈ ਪ੍ਰਸ਼ੰਸਕਾਂ ਨੇ ਕੀਤੀ BCCI ਤੋਂ ਇਹ ਮੰਗ
NEXT STORY