ਜੋਹਾਨਸਬਰਗ– ਸਾਬਕਾ ਕ੍ਰਿਕਟਰ ਐਸ਼ਵੇਲ ਪ੍ਰਿੰਸ ਨੇ ਦੱਖਣੀ ਅਫਰੀਕਾ ਦੀ ਪ੍ਰਣਾਲੀ ਵਿਚ 'ਕਮੀਆਂ' ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ 2005 ਵਿਚ ਆਸਟਰੇਲੀਆ ਦੌਰੇ 'ਤੇ ਰਾਸ਼ਟਰੀ ਟੀਮ ਦੇ ਕਈ ਖਿਡਾਰੀਆਂ ਨੂੰ ਨਸਲੀ ਵਤੀਰੇ ਦਾ ਸਾਹਮਣਾ ਕਰਨਾ ਪਿਆ ਸੀ। ਕੁਝ ਮੈਚਾਂ ਵਿਚ ਦੱਖਣੀ ਅਫਰੀਕਾ ਦੀ ਅਗਵਾਈ ਕਰਨ ਵਾਲੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਇਸਦੀ ਸ਼ਿਕਾਇਤ ਤੋਂ ਬਾਅਦ ਵੀ ਉਨ੍ਹਾਂ ਨੂੰ ਖੇਡ ਜਾਰੀ ਰੱਖਣ ਲਈ ਕਿਹਾ ਗਿਆ ਸੀ। ਪ੍ਰਿੰਸ ਨੇ ਟਵਿਟਰ 'ਤੇ ਕਿਹਾ,''ਪੂਰੀ ਤਰ੍ਹਾਂ ਨਾਲ ਮਾਈਕਲ ਹੋਲਡਿੰਗ ਤੋਂ ਉਤਸ਼ਾਹਿਤ।''
ਉਸ ਨੇ ਕਿਹਾ,''ਕੁਝ ਦੱਖਣੀ ਅਫਰੀਕੀ ਪ੍ਰਸ਼ੰਸਕਾਂ ਨੇ ਇਸ ਹਫਤੇ ਸੋਸ਼ਲ ਮੀਡੀਆ 'ਤੇ ਜੋ ਕੁਝ ਵੀ ਪੜ੍ਹਿਆ ਹੈ, ਉਸ ਤੋਂ ਉਹ ਹੈਰਾਨ ਤੇ ਨਿਰਾਸ਼ ਹੋ ਸਕਦੇ ਹਨ। ਸੱਚ ਕਿਹਾ ਜਾਵੇ ਤਾਂ ਘੱਟ ਤੋਂ ਘੱਟ 10 ਸਾਲ ਤਕ ਟੀਮ ਦੇ ਨਾਲ ਜਿਹੜਾ ਸਮਾਂ ਮੈਂ ਬਿਤਾਇਆ ਸੀ, ਉਥੇ ਕੋਈ ਏਕਤਾ ਨਹੀਂ ਸੀ। ਆਸਟਰੇਲੀਆ ਦੌਰੇ 'ਤੇ 2005 ਵਿਚ ਸਾਡੇ ਨਾਲ ਕਈਆਂ ਨੇ ਬਾਊਂਡਰੀ ਲਾਈਨ ਕੋਲ ਨਸਲਵਾਦੀ ਟਿਪਣੀਆਂ ਦਾ ਸਾਹਮਣਾ ਕੀਤਾ ਸੀ।'' ਉਸ ਨੇ ਕਿਹਾ,''ਲੰਚ ਦੇ ਸਮੇਂ ਜਦੋਂ ਅਸੀਂ ਇਸ ਬਾਰੇ ਵਿਚ ਟੀਮ ਕਪਤਾਨ ਨੂੰ ਦੱਸਿਆ ਤਾਂ ਸਾਨੂੰ ਕਿਹਾ ਗਿਆ ਕਿ ਭੀੜ ਵਿਚ ਕੁਝ ਹੀ ਲੋਕ ਅਜਿਹਾ ਹੁੰਦੇ ਹਨ ਜ਼ਿਆਦਾ ਨਹੀਂ। ਚਲੋ ਵਾਪਸ (ਮੈਦਾਨ ਵਿਚ) ਚਲਦੇ ਹਾਂ।''
ਡਾਨ ਬ੍ਰੈਡਮੈਨ ਨੇ ਇਕ ਹੀ ਦਿਨ 'ਚ ਬਣਾਈਆਂ ਸਨ 300 ਦੌੜਾਂ
NEXT STORY