ਵਾਸ਼ਿੰਗਟਨ- ਕੋਰੋਨਾ ਵਾਇਰਸ ਨਾਲ 'ਪਾਜ਼ੇਟਿਵ' ਪਾਏ ਗਏ ਤਿੰਨੇ ਗੋਲਫਰ ਨਿਕ ਵਾਟਨੀ, ਡਾਇਲਨ ਫ੍ਰਿਟਲੀ ਤੇ ਡੇਨੀ ਮੈਕਾਰਥੀ ਇਕੱਠੇ ਪਰ ਹੋਰ ਖਿਡਾਰੀਆਂ ਤੋਂ ਅਲੱਗ ਰਹਿ ਕੇ ਪੀ. ਜੀ. ਏ. ਟੂਰ ਦੇ ਵਰਕਡੇ ਚੈਰਿਟੀ ਓਪਨ 'ਚ ਖੇਡਣਗੇ। ਇਨ੍ਹਾਂ ਤਿੰਨਾਂ ਖਿਡਾਰੀਆਂ 'ਚ ਹੁਣ ਇਸ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ। ਪੀ. ਜੀ. ਏ. ਟੂਰ ਨੇ ਕੋਵਿਡ-19 ਦੀ ਆਪਣੀ ਨੀਤੀਆਂ 'ਚ ਤਾਜ਼ਾ ਸੰਸ਼ੋਧਨ 'ਚ ਇਹ ਐਲਾਨ ਕੀਤਾ।
ਵਾਟਨੀ ਪੀ. ਜੀ. ਏ. ਟੂਰ ਤੋਂ ਪਹਿਲਾਂ ਖਿਡਾਰੀ ਸੀ ਜਿਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ 'ਪਾਜ਼ੇਟਿਵ' ਆਇਆ ਸੀ। ਇਸ ਤੋਂ ਬਾਅਦ ਫ੍ਰਿਟਲੀ ਤੇ ਮੈਕਾਰਥੀ ਦਾ ਟੈਸਟ ਵੀ 'ਪਾਜ਼ੇਟਿਵ' ਪਾਇਆ ਗਿਆ ਸੀ। ਟੂਰ ਨੇ ਕਿਹਾ ਕਿ ਵਾਟਨੀ ਓਹੀਓ ਦੇ ਡਬਿਲਨ ਸਥਿਤ ਮੁਰੀਫੀਲਡ ਵਿਲੇਜ 'ਚ ਪਹਿਲਾਂ ਦੋ ਦੌਰ ਫ੍ਰਿਟਲੀ ਤੇ ਮੈਕਾਰਥੀ ਦੇ ਨਾਲ ਖੇਡਣਗੇ। ਇਹ ਤਿੰਨੇ ਹਾਲਾਂਕਿ ਟੂਰਨਾਮੈਂਟ ਦੇ ਇੰਡੋਰ ਸਹੂਲਤਾਂ ਦੀ ਵਰਤੋਂ ਨਹੀਂ ਕਰ ਸਕਣਗੇ।
ਹਾਕੀ ਇੰਡੀਆ ਦੇ ਮੁਖੀ ਨੇ ਆਚਾਨਕ ਅਹੁਦੇ ਤੋਂ ਦਿੱਤਾ ਅਸਤੀਫ਼ਾ
NEXT STORY