ਨਵੀਂ ਦਿੱਲੀ— ਇੰਗਲੈਂਡ ਦੇ ਸਾਬਕ ਕਪਤਾਨ ਕੇਵਿਨ ਪੀਟਰਸਨ ਨੇ ਕਿਹਾ ਹੈ ਕਿ ਜੇਕਰ ਕ੍ਰਿਕਟ ਨੂੰ ਫਿਰ ਤੋਂ ਦੁਨੀਆ ਭਰ 'ਚ ਬੰਦ ਦਰਵਾਜੇ ਦੇ ਪਿੱਛੇ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਦੁਨੀਆ ਦੇ ਸਾਰੇ ਫੈਂਸ ਦਾ ਮਨੋਬਲ ਉੱਚਾ ਹੋਵੇਗਾ। ਤਾਂ ਆਖਰ 'ਚ ਕ੍ਰਿਕਟ ਖਿਡਾਰੀਆਂ ਨੂੰ ਇਸ ਦੇ ਲਈ ਫੈਂਸ ਦਾ ਧੰਨਵਾਦ ਕਰਨਾ ਹੋਵੇਗਾ। ਪੀਟਰਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਇਕ ਜਗ੍ਹਾ ਲਿਆ ਕੇ ਰੋਕ ਦਿੱਤਾ ਹੈ। ਅਜਿਹੇ 'ਚ ਕ੍ਰਿਕਟ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਕਰਨ ਦੇ ਲਈ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। 39 ਸਾਲ ਦੇ ਇਸ ਖਿਡਾਰੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਇਸ ਦੌਰਾਨ ਸਾਰੇ ਉਦਾਸ ਹਨ ਤੇ ਅਜਿਹੇ 'ਚ ਕ੍ਰਿਕਟ ਹੀ ਇਕ ਅਜਿਹਾ ਖੇਡ ਹੈ ਜੋ ਸਭ ਦੇ ਚਿਹਰੇ 'ਤੇ ਖੁਸ਼ੀ ਲਿਆ ਸਕਦਾ ਹੈ।
ਨਵੀਆ ਖੇਡਾਂ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਣਾ ਹੋਵੇਗਾ, ਜਦੋਂ ਤਕ ਕਿ ਅਸੀਂ ਕੋਰੋਨਾ ਵਾਰਿਸ ਦਾ ਟੀਕਾ ਨਹੀਂ ਮਿਲ ਜਾਂਦਾ। ਖਿਡਾਰੀਆਂ ਨੂੰ ਵੀ ਇਸ ਤੋਂ ਠੀਕ ਇਸੇ ਤਰ੍ਹਾਂ ਨਿਪਟਨਾ ਹੋਵੇਗਾ। ਪੀਟਰਸਨ ਨੇ ਕਿਹਾ ਕਿ ਕੁਝ ਖਿਡਾਰੀ ਆਪਣੇ ਬਿਹਤਰੀਨ ਫਾਰਮ 'ਚ ਹੈ। ਅਜਿਹੇ 'ਚ ਉਹ ਕੀ ਨਹੀਂ ਖੇਡਣਾ ਚਾਹੁੰਣਗੇ? ਉਹ ਕੀ ਹੋਇਆ ਜੇਕਰ ਗਰਾਊਂਡ ਨਹੀਂ ਹੈ। ਅਜਿਹੇ 'ਚ ਬ੍ਰਾਡਕਾਸਟਰਸ ਨੂੰ ਇਸ ਨਾਲ ਬਹੁਤ ਫਾਇਦਾ ਹੋਵੇਗਾ ਕਿਉਂਕਿ ਮੈਚ ਨੂੰ ਹਰ ਜਗ੍ਹਾ ਦਿਖਾਉਣਾ ਹੋਵੇਗਾ।
ਚੀਨ ਨੇ ਜਿੱਤਿਆ ਆਨਲਾਈਨ ਨੇਸ਼ਨਸ ਕੱਪ, ਭਾਰਤ ਰਿਹਾ 5ਵੇਂ ਸਥਾਨ 'ਤੇ
NEXT STORY