ਮਾਨਚੈਸਟਰ : ਵੈਸਟਇੰਡੀਜ਼ ਨਾਲ ਪਹਿਲੀ ਵਾਰ ਟੈਸਟ ਦੌਰੇ 'ਤੇ ਆਏ ਮੱਧ ਕ੍ਰਮ ਦੇ ਬੱਲੇਬਾਜ਼ ਐਨਕਰੂਮਾ ਬੋਨੇਰ ਦਾ ਮੰਨਣਾ ਹੈ ਕਿ ਇੰਗਲੈਂਡ ਵਿਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੀ 3 ਟੈਸਟ ਮੈਚਾਂ ਦੀ ਸੀਰੀਜ਼ ਵਿਚ ਗੇਂਦ ਨੂੰ ਦੇਰ ਨਾਲ ਖੇਡਣਾ ਸਫ਼ਲਤਾ ਦੀ ਕੁੰਜੀ ਹੋਵੇਗਾ। ਜਮੈਕਾ ਦੇ ਮੱਧ ਕ੍ਰਮ ਦੇ ਬੱਲੇਬਾਜ਼ ਨੇ 4 ਦਿਨਾਂ ਅਭਿਆਸ ਮੈਚ ਦੇ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਇਹ ਗੱਲ ਕਹੀ।
ਉਸ ਨੇ ਦੱਸਿਆ ਕਿ ਟੀਮ ਦੇ 3 ਹਫਤੇ ਪਹਿਲਾਂ ਇੱਥੇ ਆਉਣ ਦੇ ਬਾਅਦ ਤੋਂ ਤਿਆਰੀਆਂ ਚੰਗੀਆਂ ਚੱਲ ਰਹੀਆਂ ਹਨ। ਅਭਿਆਸ ਮੈਚ ਤੋਂ ਬਾਅਦ ਟੀਮ ਸਾਊਥੰਪਟਨ ਜਾਵੇਗੀ ਜਿੱਥੇ 8 ਜੁਲਾਈ ਤੋਂ ਪਹਿਲਾ ਟੈਸਟ ਖੇਡਿਆ ਜਾਵੇਗਾ। ਬੋਨੇਰ ਨੇ ਵੈਸਟਇੰਡੀਜ਼ ਕ੍ਰਿਕਟ ਵੈਬਸਾਈਟ ਨੂੰ ਕਿਹਾ ਕਿ ਮੈਂ 2011 ਤੇ 2012 ਵਿਚ 2 ਟੀ-20 ਮੈਚ ਖੇਡੇ ਹਨ। ਪਹਿਲਾ ਟੀ-20 ਇੰਗਲੈਂਡ ਵਿਚ ਖੇਡਿਆ ਸੀ ਜਦੋਂ ਡੇਰੇਨ ਸੈਮੀ ਕਪਤਾਨ ਸੀ। ਇੱਥੇ ਸਫਲ ਹੋਣ ਲਈ ਹਾਲਾਤ ਦੇ ਮੁਤਾਬਕ ਤੇਜ਼ੀ ਨਾਲ ਢਲਣਾ ਹੋਵੇਗਾ ਤੇ ਗੇਂਦ ਨੂੰ ਦੇਰ ਨਾਲ ਖੇਡਣਾ ਸਫਲਤਾ ਦੀ ਕੁੰਜੀ ਹੋਵੇਗਾ। ਗੇਂਦ ਦੇ ਬੱਲੇ ਤਕ ਆਉਣ ਦੀ ਉਡੀਕ ਕਰਨੀ ਹੋਵੇਗੀ। ਟੀਮ ਵਿਚ ਬਿਹਤਰੀਨ ਤਾਲਮੇਲ ਹੈ ਤੇ ਅਸੀਂ ਇੱਥੇ ਜਿੱਤ ਦੇ ਟੀਚੇ ਨਾਲ ਆਏ ਹਾਂ। ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਤਾਂ ਗੇਂਦਬਾਜ਼ੀ ਹਮਲਾ ਵੀ ਸ਼ਾਨਦਾਰ ਹੀ ਹੈ। ਅਸੀਂ ਇਸ ਦੌਰ ਤੋਂ ਜਿੱਤ ਕੇ ਆ ਸਕਦੇ ਹਾਂ।
ਰੋਨਾਲਡੋ ਦੇ ਗੋਲ ਨਾਲ ਯੂਵੈਂਟਸ ਨੇ ਜਿਨੋਆ ਨੂੰ ਹਰਾਇਆ
NEXT STORY