ਲੰਡਨ— ਵਿਸ਼ਵ ਕੱਪ ਦੌਰਾਨ ਹੇਡਿੰਗਲੇ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੈਚ ਦੌਰਾਨ ਦਰਸ਼ਕਾਂ ਦੇ ਆਪਸ ਵਿਚ ਭਿੜਨ ਦੇ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪੱਛਮੀ ਯਾਰਕਸ਼ਾਇਰ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ ਕਿ ਲੋਕ ਦੀਵਾਰ 'ਤੇ ਚੜ੍ਹ ਗਏ ਸਨ। ਦਰਵਾਜ਼ੇ 'ਤੇ ਸਟਾਫ ਦੀ ਕੁੱਟਮਾਰ ਕੀਤੀ। ਇਕ ਦਰਸ਼ਕ ਤਾਂ ਪਿੱਚ ਵੱਲ ਵਧ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਮੈਦਾਨ ਦੇ ਬਾਹਰ ਦਰਸ਼ਕਾਂ ਵਿਚਾਲੇ ਲੜਾਈ ਨੂੰ ਦਿਖਾਇਆ ਗਿਆ।

ਪੁਲਸ ਨੇ ਦੱਸਿਆ ਕਿ ਫੋਨ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਲੋਕਾਂ ਨੂੰ ਕੁੱਟਿਆ ਗਿਆ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਦੇ ਕੋਲ ਵੀ ਘਟਨਾ ਦੇ ਮੂਲ ਫੁਟੇਜ ਹੈ ਜਾਂ ਜੋ ਪੀੜਤ ਜਾਂ ਚਸ਼ਮਦੀਦ ਗਵਾਹ ਹੈ, ਉਹ ਸਪੰਰਕ ਕਰੇ। ਪੁਲਸ ਅਧਿਕਾਰੀ ਕ੍ਰਿਸ ਬੋਵੇਕ ਨੇ ਕਿਹਾ ਕਿ ਲੀਡਸ ਪੁਲਸ ਦਾ ਮੰਨਣਾ ਹੈ ਕਿ ਮਾਮਲੇ ਦੀ ਪੂਰੀ ਵਿਆਪਕ ਆਪਰਾਧਿਕ ਜਾਂਚ ਦੀ ਲੋੜ ਹੈ।
ਜਡੇਜਾ ਨੇ ਮਾਂਜਰੇਕਰ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ- ਤੁਹਾਡੀ ਕਾਫੀ ਬਕਵਾਸ ਸੁਣ ਲਈ
NEXT STORY