ਕਵੀਂਸਟਾਊਨ, (ਬਿਊਰੋ)— ਲੈੱਗ ਸਪਿਨਰ ਲਾਇਡ ਪੋਪ ਨੇ ਅੰਡਰ-19 ਵਿਸ਼ਵ ਕੱਪ ਇਤਿਹਾਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 9.4 ਓਵਰਾਂ 'ਚ 35 ਦੌੜਾਂ 'ਤੇ 8 ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ ਇੰਗਲੈਂਡ ਵਿਰੁੱਧ 31 ਦੌੜਾਂ ਦੀ ਰੋਮਾਂਚਕ ਜਿੱਤ ਦਿਵਾਉਂਦਿਆਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ। ਆਸਟ੍ਰੇਲੀਆਈ ਟੀਮ 33.3 ਓਵਰਾਂ 'ਚ 127 ਦੌੜਾਂ 'ਤੇ ਸਿਮਟ ਗਈ ਸੀ ਪਰ ਉਸ ਨੇ ਆਪਣੇ ਇਸ ਛੋਟੇ ਸਕੋਰ ਦਾ ਬਾਖੂਬੀ ਬਚਾਅ ਕਰਦਿਆਂ ਇੰਗਲੈਂਡ ਨੂੰ 23.4 ਓਵਰਾਂ 'ਚ 96 ਦੌੜਾਂ 'ਤੇ ਢੇਰ ਕਰ ਦਿੱਤਾ। ਲੈੱਗ ਸਪਿਨਰ ਪੋਪ ਨੇ ਰਿਕਾਰਡ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਨੂੰ ਢਹਿ-ਢੇਰੀ ਕਰ ਦਿੱਤਾ।
ਕਰਮੈਲੋ ਨੂੰ ਮਿਲਣ ਤੋਂ ਪਹਿਲਾਂ ਲਾ ਲਾ ਨੂੰ ਪਸੰਦ ਨਹੀਂ ਸੀ ਬਾਸਕਟਬਾਲ
NEXT STORY