ਲਿਸਬਨ– ਪੁਰਤਗਾਲ ਤੇ ਨਾਰਵੇ ਨੇ ਆਸਾਨ ਜਿੱਤ ਦੇ ਨਾਲ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ। ਅਮਰੀਕਾ, ਮੈਕਸੀਕੋ ਤੇ ਕੈਨੇਡਾ ਦੀ ਸਾਂਝੀ ਮੇਜ਼ਬਾਨੀ ਵਿਚ ਹੋਣ ਵਾਲੇ ਵਿਸ਼ਵ ਕੱਪ-2026 ਵਿਚ ਰਿਕਾਰਡ 48 ਟੀਮਾਂ ਹਿੱਸਾ ਲੈਣਗੀਆਂ।
ਪੁਰਤਗਾਲ ਨੇ ਆਪਣੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਗੈਰ-ਹਾਜ਼ਰੀ ਦੇ ਬਾਵਜੂਦ ਅਰਮੀਨੀਆ ਨੂੰ 9-1 ਨਾਲ ਹਰਾ ਕੇ ਇਸ ਧਾਕੜ ਫੁੱਟਬਾਲਰ ਨੂੰ ਰਿਕਾਰਡ ਛੇਵੀਂ ਵਾਰ ਵਿਸ਼ਵ ਕੱਪ ਵਿਚ ਖੇਡਣ ਦਾ ਮੌਕਾ ਦਿਵਾਇਆ। ਰੋਨਾਲਡੋ ਪਾਬੰਦੀ ਕਾਰਨ ਇਸ ਮੈਚ ਵਿਚ ਨਹੀਂ ਖੇਡ ਸਕਿਆ ਸੀ।
ਨਾਰਵੇ ਨੇ ਚਾਰ ਵਾਰ ਦੇ ਵਿਸ਼ਵ ਕੱਪ ਚੈਂਪੀਅਨ ਇਟਲੀ ਨੂੰ 4-1 ਨਾਲ ਹਰਾਇਆ। ਇਹ ਨਾਰਵੇ ਦੇ ਸਟਾਰ ਖਿਡਾਰੀ ਐਰਲਿੰਗ ਹਾਲੈਂਡ ਦਾ ਪਹਿਲਾ ਵਿਸ਼ਵ ਕੱਪ ਹੋਵੇਗਾ। ਕੁੱਲ 43 ਟੀਮਾਂ ਮਹਾਦੀਪੀ ਕੁਆਲੀਫਾਇੰਗ ਟੂਰਨਾਮੈਂਟਾਂ ਦੇ ਰਾਹੀਂ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣਗੀਆਂ। ਹੋਰ ਦੋ ਟੀਮਾਂ ਮਾਰਚ ਵਿਚ ਮੈਕਸੀਕੋ ਵਿਚ ਹੋਣ ਵਾਲੇ ਛੇ ਟੀਮਾਂ ਵਾਲੇ ਅੰਤਰਮਹਾਦੀਪੀ ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰਨਗੀਆਂ। ਤਿੰਨੇ ਮੇਜ਼ਬਾਨ ਦੇਸ਼ ਖੁਦ ਹੀ ਵਿਸ਼ਵ ਕੱਪ ਵਿਚ ਆਪਣੀ ਜਗ੍ਹਾ ਸੁਰੱਖਿਅਤ ਕਰ ਚੁੱਕੇ ਹਨ।
IND vs SA: ਦੂਜੇ ਟੈਸਟ ਤੋਂ ਪਹਿਲਾਂ ਟੀਮ 'ਚ ਧਾਕੜ ਖਿਡਾਰੀ ਦੀ ਵਾਪਸੀ! ਕਪਤਾਨ ਗਿੱਲ ਦੀ ਜਗ੍ਹਾ ਮਿਲੇਗਾ ਮੌਕਾ?
NEXT STORY