ਕਾਨਪੁਰ (ਯੂ. ਐੱਨ. ਆਈ.)–ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਦੀਆਂ 3-3 ਵਿਕਟਾਂ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਪ੍ਰਭਸਿਮਰਨ ਸਿੰਘ (102) ਦੇ ਸੈਂਕੜੇ ਅਤੇ ਸ਼੍ਰੇਅਸ ਅਈਅਰ (62) ਤੇ ਰਿਆਨ ਪ੍ਰਾਗ (62) ਦੇ ਅਰਧ ਸੈਂਕੜਿਆਂ ਦੇ ਦਮ ’ਤੇ ਭਾਰਤ-ਏ ਨੇ ਐਤਵਾਰ ਨੂੰ ਤੀਜੇ ਗੈਰ-ਅਧਿਕਾਰਤ ਵਨ ਡੇ ਮੈਚ ਵਿਚ 25 ਗੇਂਦਾਂ ਬਾਕੀ ਰਹਿੰਦਿਆਂ ਆਸਟ੍ਰੇਲੀਆ-ਏ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਭਾਰਤ-ਏ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।
317 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ-ਏ ਲਈ ਅਭਿਸ਼ੇਕ ਸ਼ਰਮਾ ਤੇ ਪ੍ਰਭਸਿਮਰਨ ਸਿੰਘ ਦੀ ਸਲਾਮੀ ਜੋੜੀ ਨੇ ਤੇਜ਼ ਸ਼ੁਰੂਆਤ ਕਰਦੇ ਹੋਏ ਪਹਿਲੀ ਵਿਕਟ ਲਈ 83 ਦੌੜਾਂ ਜੋੜੀਆਂ। 12ਵੇਂ ਓਵਰ ਵਿਚ ਟਾਡ ਮਫਰੀ ਨੇ ਅਭਿਸ਼ੇਕ ਸ਼ਰਮਾ (22) ਨੂੰ ਆਊਟ ਕਰ ਕੇ ਅਸਾਟ੍ਰੇਲੀਆ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਤਿਲਕ ਵਰਮਾ (3) ਨੂੰ ਵੀ ਮਫਰੀ ਨੇ ਆਪਣਾ ਸ਼ਿਕਾਰ ਬਣਾ ਲਿਆ। ਕਪਤਾਨ ਸ਼੍ਰੇਅਸ ਅਈਅਰ ਤੇ ਪ੍ਰਭਸਿਮਰਨ ਸਿੰਘ ਨੇ ਤੀਜੀ ਵਿਕਟ ਲਈ 56 ਦੌੜਾਂ ਜੋੜੀਆਂ। 20ਵੇਂ ਓਵਰ ਵਿਚ ਤਨਵੀ ਸਿੰਘ ਨੇ ਧਮਾਕੇਦਾਰ ਬੱਲੇਬਾਜ਼ੀ ਕਰ ਰਹੇ ਪ੍ਰਭਸਿਮਰਨ ਨੂੰ ਆਊਟ ਕਰ ਕੇ ਪੈਵੇਲੀਅਨ ਭੇਜਿਆ। ਹਾਲਾਂਕਿ ਤਦ ਤੱਕ ਉਹ ਆਪਣਾ ਸੈਂਕੜਾ ਬਣਾ ਚੁੱਕਾ ਸੀ। ਉਸ ਨੇ 68 ਗੇਂਦਾਂ ਵਿਚ 8 ਚੌਕੇ ਤੇ 7 ਛੱਕੇ ਲਾਉਂਦੇ ਹੋਏ 102 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ 58 ਗੇਂਦਾਂ ਵਿਚ 62 ਦੌੜਾਂ ਬਣਾਈਆਂ। ਉੱਥੇ ਹੀ, ਰਿਆਨ ਪ੍ਰਾਗ ਨੇ 55 ਗੇਂਦਾਂ ਵਿਚ 62 ਦੌੜਾਂ ਦੀ ਪਾਰੀ ਖੇਡੀ। ਆਯੂਸ਼ ਬਾਦੋਨੀ (21), ਨਿਸ਼ਾਂਤ ਸੰਧੂ (2) ਤੇ ਹਰਸ਼ਿਤ ਰਾਣਾ (0) ਸਸਤੇ ਵਿਚ ਆਊਟ ਹੋਏ। ਭਾਰਤ ਨੇ 46ਵੇਂ ਓਵਰ ਵਿਚ 8 ਵਿਕਟਾਂ ’ਤੇ 322 ਦੌੜਾਂ ਬਣਾ ਕੇ ਮੁਕਾਬਲਾ 2 ਵਿਕਟਾਂ ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਪਰ ਕੂਪਰ ਕਾਨਲੀ (64), ਜੈਕ ਐਡਵਰਡਸ (89) ਦੇ ਅਰਧ ਸੈਂਕੜੇ ਲਾਏ ਸਨ ਜਦਕਿ ਬਾਕੀ ਬੱਲੇਬਾਜ਼ਾਂ ਨੇ ਆਊਟ ਕੀਤਾ। ਭਾਰਤ-ਏ ਲਈ ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਤੋਂ ਇਲਾਵਾ ਆਯੂਸ਼ ਬਾਦੋਨੀ ਨੇ 2 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ, ਗੁਰਜਪਨੀਤ ਸਿੰਘ ਤੇ ਨਿਸ਼ਾਂਤ ਸੰਧੂ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ।
ਦਿਓਲ ਤੇ ਘੋਸ਼ ਦੀ ਮਦਦ ਨਾਲ ਭਾਰਤ 247 ਦੌੜਾਂ ਤੱਕ ਪਹੁੰਚਿਆ
NEXT STORY