ਨਵੀਂ ਦਿੱਲੀ : ਭਾਰਤੀ ਡੇਵਿਸ ਕੱਪ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਮ ਨੇ ਜਰਮਨੀ ਦੇ ਸਟੁਟਗਾਰਡ ' ਮਰਸੀਡੀਜ਼ ਕੱਪ ਕੁਆਲੀਫਾਇਰਸ ਦੇ ਆਖਰੀ ਦੌਰ 'ਚ ਕ੍ਰਿਸਟਿਅਨ ਹੈਰਿਸਨ ਨੂੰ ਹਰਾ ਕੇ ਆਪਣੇ ਕਰੀਅਰ 'ਚ ਪਹਿਲੀ ਵਾਰ ਏ.ਟੀ.ਪੀ. ਵਿਸ਼ਵ ਟੂਰ ਪ੍ਰਤੀਯੋਗਤਾ ਦੇ ਸਿੰਗਲ ਮੁੱਖ ਡਰਾਅ 'ਚ ਜਗ੍ਹਾ ਬਣਾਈ। ਅੱਜ ਕਰੀਅਰ ਦੀ ਸਰਵਸ਼੍ਰੇਸ਼ਠ 169ਵੀਂ ਰੈਂਕਿੰਗ ਹਾਸਲ ਕਰਨ ਵਾਲੇ ਖੱਬੇ ਹੱਥ ਦੇ ਖਿਡਾਰੀ ਪ੍ਰਜਨੇਸ਼ ਨੇ 729340 ਡਾਲਰ ਇਨਾਮੀ ਗ੍ਰਾਸ ਕੋਰਟ ਪ੍ਰਤੀਯੋਗਤਾ ਦੇ ਕੁਆਲੀਫਆਇਰ ਦੇ ਦੂਜੇ ਦੌਰ 'ਚ ਅਮਰੀਕੀ ਖਿਡਾਰੀ ਨੂੰ 6-3, 4-6, 6-3 ਨਾਲ ਹਰਾਇਆ।
ਪ੍ਰਜਨੇਸ਼ ਲੱਕੀ ਲੂਜਰ ਦੇ ਰੂਪ 'ਚ ਫ੍ਰੈਂਚ ਓਪਨ ਖੇਡ ਸਕਦੇ ਸੀ ਪਰ ਇਟਲੀ 'ਚ ਹੋਣ ਵਾਲੀ ਪ੍ਰਤੀਯੋਗਤਾ 'ਚ ਖੇਡਣ ਕਾਰਨ ਉਹ ਇਸ 'ਚ ਨਹੀਂ ਖੇਡ ਸਕੇ। ਇਹ ਭਾਰਤੀ ਖਿਡਾਰੀ ਹਾਲਾਂਕਿ ਆਪਣੀ ਤਰੱਕੀ ਤੋਂ ਖੁਸ਼ ਹਨ। ਪ੍ਰਜਨੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਮੈਂ ਪਹਿਲੀ ਵਾਰ ਏ.ਟੀ.ਪੀ. ਦੇ ਮੁੱਖ ਡਰਾਅ 'ਚ ਜਗ੍ਹਾ ਬਣਾ ਕੇ ਖੁਸ਼ ਹਾਂ। ਖਾਸ ਕਰਕੇ ਇਸ ਲਈ ਕਿਉਂਕਿ ਇਹ ਗ੍ਰਾਸ ਕੋਰਟ 'ਤੇ ਮੇਰਾ ਪਹਿਲਾ ਟੂਰਨਾਮੈਂਟ ਹੈ। ਮੈਂ ਪਿਛਲੇ ਕੁਝ ਮਹੀਨਿਆਂ ਦੇ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੁੰਗਾ। ਇਹ ਭਾਰਤੀ ਖਿਡਾਰੀ ਮੁੱਖ ਡਰਾਅ ਦੇ ਪਹਿਲੇ ਦੌਰ 'ਚ ਕੈਨੇਡਾ ਦੇ ਦੁਨੀਆ ਦੇ 23ਵੇਂ ਸਥਾਨ ੇਦ ਖਿਡਾਰੀ ਡੇਨਿਸ ਸ਼ਾਪੋਵਾਲੋਵ ਨਾਲ ਭਿੜੇਗੀ।
ਵੱਧਦੀ ਉਮਰ ਕਾਰਨ ਵਾਰ-ਵਾਰ ਭਾਵੁਕ ਹੋ ਜਾਂਦਾ ਹਾਂ : ਛੇਤਰੀ
NEXT STORY