ਮੁੰਬਈ—ਭਾਰਤੀ ਫੁੱਟਬਾਲ ਟੀਮ ਨੂੰ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿਤਾਉਣ ਦੇ ਬਾਅਦ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਫੁੱਟਬਾਲ ਹੀ ਉਨ੍ਹਾਂ ਦੀ ਜ਼ਿੰਦਗੀ ਹੈ ਅਤੇ ਉਹ ਇਸ ਨੂੰ ਭਰਪੂਰ ਤਰੀਕੇ ਨਾਲ ਜੀ ਰਹੇ ਹਨ। ਦੱਸ ਦਈਏ ਕਿ ਕਪਤਾਨ ਸੁਨੀਲ ਛੇਤਰੀ ਦੇ ਦੋ ਗੋਲ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਮੁੰਬਈ ਫੁੱਟਬਾਲ ਏਰਨਾ 'ਚ ਫਾਈਨਲ 'ਚ ਕੇਨੀਆ ਨੂੰ 2-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਸੀ।
ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ 'ਚ ਕੇਨੀਆ ਨੂੰ 2-0 ਤੋਂ ਹਰਾਉਣ ਦੇ ਬਾਅਦ ਕਪਤਾਨ ਛੇਤਰੀ ਨੇ ਕਿਹਾ ਕਿ ਫੁੱਟਬਾਲ ਉਨ੍ਹਾਂ ਦੀ ਜ਼ਿੰਦਗੀ ਹੈ। ਇਸ ਟੂਰਨਾਮੈਂਟ ਦੇ 20 ਮੁਸ਼ਕਲ ਦਿਨ੍ਹਾਂ ਦੇ ਬਾਅਦ ਆਖਿਰਕਾਰ ਉਨ੍ਹਾਂ ਨੇ ਇਸ ਖਿਤਾਬ ਨੂੰ ਆਪਣੇ ਨਾਮ ਕਰ ਲਿਆ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਤੋਂ ਮੈਚ ਹਾਰ ਗਏ ਸਨ। ਪਰ ਉਨ੍ਹਾਂ ਨੇ ਵਾਪਸੀ ਕੀਤੀ ਅਤੇ ਟੂਰਨਾਮੈਂਟ ਜਿੱਤਿਆ। ਪੂਰੀ ਟੀਮ ਦੇ ਕੋਲ ਇਸ ਖੇਡ ਅਤੇ ਦੇਸ਼ ਦੇ ਲਈ ਡੀਟਰਮੈਨਸ਼ਨ ਸੀ। ਉਥੇ ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ ਦੇ ਦੌਰਾਨ ਜਦੋਂ ਛੇਤਰੀ ਤੋਂ ਪੁੱਛਿਆ ਗਿਆ ਕਿ ਉਹ ਅੱਜ ਕੱਲ ਵਾਰ-ਵਾਰ ਭਾਵੁਕ ਹੋ ਜਾਂਦੇ ਹਨ। ਤਾਂ ਛੇਤਰੀ ਨੇ ਹੱਸ ਕੇ ਜਵਾਬ ਦਿੱਤਾ ਕਿ 'ਮੈਂ ਬੁੱਢਾ ਹੋ ਰਿਹਾ ਹਾਂ, ਉਮਰ 30 ਦੇ ਪਾਰ ਹੋ ਚੁੱਕੀ ਹੈ। ਕੁਝ ਨਾ ਮਿਲੇ ਤਾਂ ਵੀਡੀਓ ਬਣਾ ਦਿੰਦਾ ਹਾਂ, ਜਿਸ ਦਿਨ ਉਹ ਵੀਡੀਓ ਬਣਾਇਆ ਉਸ ਦਿਨ ਬ੍ਰੇਕਫਾਸਟ ਨਹੀਂ ਕੀਤਾ ਸੀ। ਖਾਲੀ ਬੈਠਾ ਸੀ ਤਾਂ ਵੀਡੀਓ ਬਣਾ ਦਿੱਤਾ। ਆਪਣੀ ਪੀ.ਆਰ.ਟੀਮ ਤੋਂ ਪੁੱਛਿਆ ਨਹੀਂ ਪਾਉਣ ਤੋਂ ਪਹਿਲਾਂ ਕਿਉਂਕਿ ਜੇਕਰ ਪੁੱਛਦਾ ਤਾਂ ਉਹ ਪਾਉਣ ਨਹੀਂ ਦਿੰਦੇ। ਵਿਆਹ ਹੋ ਗਿਆ ਹੈ, ਸਮੇਂ ਦੇ ਨਾਲ ਬੁੱਢਾ ਹੋ ਰਿਹਾ ਹਾਂ, ਇਸ ਲਈ ਭਾਵਨਾਵਾਂ 'ਚ ਵਹਿ ਜਾਂਦਾ ਹਾਂ।
ਹਸੀਨ ਜਹਾਂ ਦਾ ਨਵਾਂ ਦੋਸ਼, ਈਦ ਦੇ ਬਾਅਦ ਦੂਜਾ ਵਿਆਹ ਕਰ ਰਹੇ ਹਨ ਸ਼ਮੀ
NEXT STORY