ਸਪੋਰਟਸ ਡੈਸਕ– ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨਨੰਦਾ ਨੇ ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਦੇ 8ਵੇਂ ਗੇੜ ’ਚ ਫਰਾਂਸ ਦੇ ਮੈਕਸਿਮ ਵਾਚੀਅਰ ਲਾਗ੍ਰੇਵ ਨੂੰ ਹਰਾ ਕੇ ਅਮਰੀਕਾ ਦੇ ਵੇਸਲੀ ਸੋ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਇਸ ਜਿੱਤ ਨਾਲ ਪ੍ਰਗਿਆਨਨੰਦਾ ਨੇ ਸੰਭਾਵਿਤ 8 ’ਚੋਂ 5 ਅੰਕ ਹਾਸਲ ਕਰ ਲਏ ਹਨ ਤੇ ਭਾਰਤੀ ਖਿਡਾਰੀ ਨੇ ਇਸ ਸਾਲ ਦੇ ਅੰਤ ’ਚ ਹੋਣ ਵਾਲੇ ਗ੍ਰੈਂਡ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪ੍ਰਗਿਆਨਨੰਦਾ ਨੇ ਸਿਰਫ 28 ਚਾਲਾਂ ’ਚ ਜਿੱਤ ਹਾਸਲ ਕੀਤੀ।
ਜਿਸ ਦਿਨ ਵੇਸਲੀ ਨੇ ਆਪਣੇ ਹਮਵਤਨ ਸੇਵੀਅਨ ਸੈਮੂਅਲਸ ਨਾਲ ਇਕ ਹੋਰ ਡਰਾਅ ਖੇਡਿਆ, ਉਸੇ ਦਿਨ ਜਾਵੋਖਿਰ ਸਿੰਦਾਰੋਵ ਨੇ ਨੀਦਰਲੈਂਡ ਦੇ ਜੌਰਡਨ ਵੈਨ ਫੋਰੈਸਟ ਨੂੰ ਹਰਾਇਆ ਤੇ ਲਗਾਤਾਰ ਤੀਜਾ ਮੈਚ ਜਿੱਤ ਕੇ 4.5 ਅੰਕਾਂ ਨਾਲ ਚੋਟੀ ਦੇ ਖਿਡਾਰੀਆਂ ਦੇ ਨੇੜੇ ਪਹੁੰਚ ਗਿਆ।
ਦਿਨ ਦੇ ਇਕ ਹੋਰ ਮਹੱਤਵਪੂਰਨ ਮੈਚ ’ਚ ਜਰਮਨੀ ਦੇ ਵਿਨਸੈਂਟ ਕੀਮਰ ਨੇ ਚੋਟੀ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਸਿੰਦਾਰੋਵ ਦੇ ਨਾਲ ਤੀਜੇ ਸਥਾਨ ’ਤੇ ਜਗ੍ਹਾ ਬਣਾਈ। ਦਿਨ ਦੇ ਇਕ ਹੋਰ ਰੋਮਾਂਚਕ ਮੁਕਾਬਲੇ ’ਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਅਮਰੀਕਾ ਦੇ ਲੇਵੋਨ ਅਰੋਨੀਅਨ ਨਾਲ ਡਰਾਅ ਖੇਡਿਆ।
Hockey World Cup 2026: ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ, 5-3 ਨਾਲ ਦਿੱਤੀ ਕਰਾਰੀ ਮਾਤ
NEXT STORY