ਓਰਲੈਂਡ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਇੱਥੇ ਓਰਲੈਂਡ ਚੈਲੰਜਰਜ਼ ’ਚ ਆਪਣੇ ਵਿਰੋਧੀ ਟੁੰਗ ਲਿਨ ਵੁ ਦੇ ਮੁਕਾਬਲੇ ਤੋਂ ਹਟਣ ਨਾਲ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਵੁ ਨੇ ਦੂਜੇ ਦੌਰ ਦੇ ਮੈਚ ’ਚ ਜਦੋਂ ਹਟਣ ਦਾ ਫੈਸਲਾ ਕੀਤਾ ਉਦੋਂ ਚੌਥਾ ਦਰਜਾ ਪ੍ਰਾਪਤ ਪ੍ਰਜਨੇਸ਼ ਨੇ ਦੋ ਘੰਟੇ 30 ਮਿੰਟ ਤਕ 5-7, 7-5, 2-0 ਨਾਲ ਬੜ੍ਹਤ ਬਣਾਈ ਹੋਈ ਸੀ। ਪ੍ਰਜਨੇਸ਼ ਇਕ ਸਮੇਂ 5-7, 2-5 ਨਾਲ ਪਿਛੜ ਰਹੇ ਸਨ ਪਰ ਉਨ੍ਹਾਂ ਨੇ ਤਾਈਪੇ ਦੇ ਖਿਡਾਰੀ ਖਿਲਾਫ ਅਗਲੇ 7 ਗੇਮ ਜਿੱਤ ਲਏ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਜਿੱਤੇੇਗੀ ਤਮਗਾ : ਸੁਸ਼ੀਲਾ ਚਾਨੂੰ
ਇਸ ਨਾਲ 52,080 ਡਾਲਰ ਦੀ ਇਨਾਮੀ ਰਾਸ਼ੀ ਦਾ ਹਾਰਡ ਕੋਰਟ ਟੂਰਨਾਮੈਂਟ ਦਾ ਇਹ ਮੁਕਾਬਲਾ ਫੈਸਲਾਕੁੰਨ ਸੈੱਟ ’ਤੇ ਪਹੁੰਚਿਆ। ਵਿਸ਼ਵ ਰੈਂਕਿੰਗ ’ਚ 137ਵੇਂ ਸਥਾਨ ’ਤੇ ਕਾਬਜ ਪ੍ਰਜਨੇਸ਼ ਪਿਛਲੇ ਹਫਤੇ ਕੈਰੇ ਚੈਲੰਜਰਜ਼ ਦੇ ਫਾਈਨਲ ’ਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਇਸ ਟੂਰਨਾਮੈਂਟ ’ਚ ਵੀ ਆਪਣੀ ਚੰਗੀ ਬੜ੍ਹਤ ਬਣਾਈ ਰੱਖੀ। ਇਹ ਦੋਵੇਂ ਖਿਡਾਰੀਆਂ ਵਿਚਾਲੇ ਤੀਜਾ ਮੁਕਾਬਲਾ ਸੀ। ਪਿਛਲੇ ਸਾਲ ਪ੍ਰਜਨੇਸ਼ ਨੇ ਜਿਆਨ ’ਚ ਵੁ ਨੂੰ ਹਰਾਇਆ ਸੀ ਪਰ ਲਿਊਜੋਊ ’ਚ ਉਨ੍ਹਾਂ ਨੂੰ ਵਾਕਓਵਰ ਦਿੱਤਾ ਸੀ। ਹੁਣ ਉਨ੍ਹਾਂ ਦਾ ਸਾਹਮਣਾ 172ਵੀਂ ਰੈਂਕਿੰਗ ਦੇ ਕਜ਼ਾਖਸਤਾਨ ਦੇ ਦਿਮਿਤ੍ਰੋ ਪੋਪਕੋ ਨਾਲ ਹੋਵੇਗਾ। ਰਾਮਕੁਮਾਰ ਰਾਮਨਾਥਨ ਪਹਿਲੇ ਦੌਰ ’ਚ ਨਿਕ ਚੈਪਲ ਤੋਂ ਹਾਰ ਕੇ ਬਾਹਰ ਹੋ ਗਏ।
ਟੋਕੀਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਜਿੱਤੇੇਗੀ ਤਮਗਾ : ਸੁਸ਼ੀਲਾ ਚਾਨੂੰ
NEXT STORY