ਬੈਂਕਾਕ— ਚੇਨਈ ਓਪਨ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਤਕ ਪਹੁੰਚਣ ਵਾਲੇ ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਅਤੇ ਸ਼ਸ਼ੀ ਕੁਮਾਰ ਮੁਕੁੰਦ ਨੂੰ 54,160 ਡਾਲਰ ਵਾਲੇ ਬੈਂਕਾਕ ਓਪਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਚੋਟੀ ਦਾ ਦਰਜਾ ਪ੍ਰਾਪਤ ਅਤੇ ਹਾਲ 'ਚ ਪਹਿਲੀ ਟਾਪ 100 'ਚ ਪਹੁੰਚੇ ਪ੍ਰਜਨੇਸ਼ ਨੂੰ ਦੂਜੇ ਰਾਊਂਡ 'ਚ ਅਮਰੀਕਾ ਦੇ ਜੇ.ਸੀ. ਅਰਾਗੋਨ ਦੇ ਹੱਥੋਂ ਲਗਾਤਾਰ ਸੈੱਟਾਂ 'ਚ 3-6, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਹਾਂ ਖਿਡਾਰੀਆਂ ਵਿਚਾਲੇ ਇਹ ਮੈਚ 57 ਮਿੰਟ ਤਕ ਚਲਿਆ। ਅਰਾਗੋਨ ਨੇ ਆਪਣੀ ਪਹਿਲੀ ਸਰਵਿਸ 'ਤੇ 80 ਫੀਸਦੀ ਅੰਕ ਬਣਾਏ। ਅਰਾਗੋਨ ਨੇ ਤਿੰਨ 'ਚੋਂ ਦੋ ਬਰੇਕ ਅੰਕ ਬਚਾਉਣ ਤੋਂ ਇਲਾਵਾ 6 'ਚੋਂ ਪੰਜ ਬਰੇਕ ਅੰਕ ਦਾ ਲਾਹਾ ਲਿਆ। ਗੁਣੇਸ਼ਵਰਨ ਨੇ ਆਪਣੀ ਪਹਿਲੀ ਸਰਵਿਸ 'ਚ 57 ਫੀਸਦੀ ਅੰਕ ਬਣਾਏ। ਗੁਣੇਸ਼ਵਰਨ ਨੇ 6 'ਚੋਂ ਇਕ ਬਰੇਕ ਅੰਕ ਬਚਾਇਆ ਅਤੇ ਤਿੰਨ 'ਚੋਂ ਇਕ ਬਰੇਕ ਅੰਕ ਜਿੱਤਿਆ। ਇਸ ਤੋਂ ਪਹਿਲਾਂ ਪਹਿਲੇ ਰਾਊਂਡ 'ਚ ਭਾਰਤ ਦੇ ਸ਼ਸ਼ੀ ਕੁਮਾਰ ਮੁਕੁੰਦ ਨੂੰ ਕੋਰੀਆ ਦੇ ਸੂਨਵੂ ਕਵਾਨ ਨੇ 52 ਮਿੰਟ ਤਕ ਚਲੇ ਮੈਚ 'ਚ 6-1, 6-1 ਨਾਲ ਹਰਾਇਆ।
ਭਾਰਤ ਏ ਨੇ ਮਹਿਲਾ ਹਾਕੀ 'ਚ ਫਰਾਂਸ ਏ ਨੂੰ 2-0 ਨਾਲ ਹਰਾਇਆ
NEXT STORY