ਪੁਣੇ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਅਮਰੀਕਾ ਦੇ ਮਾਈਕਲ ਐੱਮ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਸੋਮਵਾਰ ਨੂੰ ਟਾਟਾ ਓਪਨ ਮਹਾਰਾਸ਼ਟਰ ਤੋਂ ਬਾਹਰ ਹੋ ਗਏ। ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਜਨੇਸ਼ ਨੂੰ ਅਮਰੀਕੀ ਮੁਕਾਬਲੇਬਾਜ਼ ਨੇ 7-5, 6-3 ਨਾਲ ਹਰਾਇਆ।
ਲੰਬੀ ਸੱਟ ਦੇ ਵਾਪਸੀ ਕਰਨ ਵਾਲੇ ਸਟੀਵ ਡਾਰਸਿਚ ਨੇ ਛੇਵਾਂ ਦਰਜਾ ਪ੍ਰਾਪਤ ਰਾਬਰਟੋ ਕਾਰਬਾਲੇਸ ਬਾਏਨਾ ਨੂੰ 6-3, 6-4 ਨਾਲ ਹਰਾਇਆ। ਜਦਕਿ ਰੂਸ ਦੇ ਐਵਜੇਨੀ ਡੋਂਸਕਾਯ ਨੇ ਅੱਠਵਾਂ ਦਰਜਾ ਪ੍ਰਾਪਤ ਸਪੇਨ ਦੇ ਪਾਬਲੋ ਐਂਡੁਜਾਰ ਨੂੰ 6-3, 5-7, 7-6 ਨਾਲ ਹਰਾਇਆ। ਇਸ ਸਾਲ ਚੈਲੰਜਰ ਪੱਧਰ ਦੇ ਦੋ ਟੂਰਨਾਮੈਂਟਾਂ ਦੇ ਫਾਈਨਲ ਤਕ ਪਹੁੰਚੇ ਪ੍ਰਜਨੇਸ਼ ਨੇ ਕਈ ਸਹਿਜ ਗਲਤੀਆਂ ਕੀਤੀਆਂ ਅਤੇ ਉਨ੍ਹਾਂ ਤੋਂ ਉਭਰ ਨਹੀਂ ਸਕੇ। ਇਸ ਵਾਰ ਸਤਵਾਂ ਦਰਜਾ ਪ੍ਰਾਪਤ ਸਪੇਨ ਦੇ ਜਾਉਣੇ ਮੁਨਾਮ ਨੇ ਰਾਡੂ ਅਲਬੋਟ ਨੂੰ 6-2, 7-6 ਨਾਲ ਹਰਾਇਆ।
2018 ਦੀ ਸਮਾਪਤੀ ਨੰਬਰ ਇਕ ਦੇ ਰੂਪ 'ਚ ਕਰਨਗੇ ਕਿੰਗ ਕੋਹਲੀ
NEXT STORY