ਸਪੋਰਸਟ ਡੈਸਕ— ਭਾਰਤ ਦੇ ਪੁਰਸ਼ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ ਸਾਲ ਦੇ ਚੌਥੇ ਗਰੈਂਡ ਸਲੈਮ ਯੂ. ਐੱਸ. ਓਪਨ 'ਚ ਮੁਸ਼ਕਿਲ ਡ੍ਰਾ ਮਿਲਿਆ ਹੈ। ਗੁਣੇਸ਼ਵਰਨ ਪਹਿਲੇ ਦੌਰ 'ਚ ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਭਿੜਣਗੇ। ਵਰਲਡ ਰੈਂਕਿੰਗ 'ਚ ਮੇਦਵੇਦੇਵ ਫਿਲਹਾਲ ਪੰਜਵੇਂ ਨੰਬਰ 'ਤੇ ਕਾਬਜ ਹਨ ਅਤੇ ਉਨ੍ਹਾਂ ਖਿਲਾਫ ਜਿੱਤ ਦਰਜ ਕਰਨ ਲਈ ਭਾਰਤੀ ਖਿਡਾਰੀ ਨੂੰ ਆਪਣੇ ਕਰੀਅਰ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ।
ਮੇਦਵੇਦੇਵ ਨੇ ਹਾਲ 'ਚ ਸਿਨਸਿਨਾਟੀ ਓਪਨ 'ਡ ਸਰਬੀਆ ਦੇ ਦਿੱਗਜ ਨੋਵਾਕ ਜੋਕੋਵਿਚ ਨੂੰ ਹਾਰ ਦਿੱਤੀ ਅਤੇ ਖਿਤਾਬ ਆਪਣੇ ਨਾਂ ਕੀਤਾ ਸੀ। ਇਕ ਰਿਪੋਰਟ ਮੁਕਾਬਕ, ਮੌਜੂਦਾ ਚੈਂਪੀਅਨ ਅਤੇ ਵਰਲਡ ਨੰਬਰ-1 ਜੋਕੋਵਿਕ ਦਾ ਮੁਕਾਬਲਾ ਪਹਿਲੇ ਦੌਰ 'ਚ ਸਪੇਨ ਦੇ ਰੋਬਰਟੋ ਕਾਰਬਾਲੇਸ ਬਾਏਨਾ ਨਾਲ ਹੋਵੇਗਾ।
ਜੋਕੋਵਿਕ ਅਤੇ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਇਕ ਹੀ ਹਾਫ 'ਚ ਹੀ ਜਗ੍ਹਾ ਦਿੱਤੀ ਗਈ ਹੈ ਅਤੇ ਇਨ੍ਹਾਂ ਦੋਨਾਂ ਖਿਡਾਰੀਆਂ ਦੇ ਵਿਚਾਲੇ ਮੁਕਾਬਲਾ ਹੋ ਸਕਦਾ ਹੈ। ਸਪੈਨਿਸ਼ ਦਿੱਗਜ ਰਾਫੇਲ ਨਡਾਲ ਦੇ ਹਾਫ 'ਚ ਨਿਕ ਕਿਰਗਓਸ, ਰਾਬਰਟੋ ਬਾਉਟਿਸਤਾ ਅਗੁਟ ਅਤੇ ਨੌਜਵਾਨ ਖਿਡਾਰੀ ਐਲੇਕਜੇਂਡਰ ਜਵੇਰੇਵ ਨੂੰ ਜਗ੍ਹਾ ਦਿੱਤੀ ਗਈ ਹੈ।
ਪ੍ਰਣੀਤ ਸੈਮੀਫਾਈਨਲ 'ਚ, ਵਰਲਡ ਚੈਂਪੀਅਨਸ਼ਿਪ 'ਚ ਪੱਕਾ ਕੀਤਾ ਤਮਗਾ
NEXT STORY