ਗੁਰੂਗ੍ਰਾਮ, (ਭਾਸ਼ਾ)–ਪ੍ਰਤਿਭਾਸ਼ਾਲੀ ਗੋਲਫਰ ਹਿਤਾਸ਼ੀ ਬਖਸ਼ੀ ਨੇ ਸ਼ੁੱਕਰਵਾਰ ਨੂੰ ਇੱਥੇ ਚਾਰ ਅੰਡਰ 68 ਦੇ ਕਾਰਡ ਨਾਲ ਦਿਨ ਦਾ ਸਰਵਸ੍ਰੇਸ਼ਠ ਕਾਰਡ ਖੇਡਿਆ ਪਰ ਪ੍ਰਣਵੀ ਉਰਸ ਹੀਰੋ ਮਹਿਲਾ ਇੰਡੀਅਨ ਓਪਨ ਦੇ ਦੂਜੇ ਦਿਨ ਭਾਰਤੀਆਂ ਵਿਚ ਸਰਵਸ੍ਰੇਸ਼ਠ ਸਾਂਝੇ ਤੌਰ ’ਤੇ 7ਵੇਂ ਸਥਾਨ ’ਤੇ ਬਣੀ ਹੋਈ ਹੈ। ਘਰੇਲੂ ਟੂਰ ‘ਆਰਡਰ ਆਫ ਮੈਰਿਟ’ਵਿਚ ਚੋਟੀ ’ਤੇ ਚੱਲ ਰਹੀ ਹਿਤਾਸ਼ੀ ਸਾਂਝੇ ਤੌਰ ’ਤੇ 16ਵੇਂ ਸਥਾਨ ’ਤੇ ਹੈ।
21 ਸਾਲਾ ਪ੍ਰਣਵੀ (74,71) ਨੇ ਇਕ ਅੰਡਰ 71 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁੱਲ ਸਕੋਰ ਇਕ ਓਵਰ 145 ਦਾ ਹੈ।
ਰਿਧਿਮਾ ਦਿਲਾਵੜੀ (76,73) ਤਿੰਨ ਓਵਰ 147 ਦੇ ਕੁੱਲ ਸਕੋਰ ਨਾਲ 114 ਗੋਲਫਰਾਂ ਵਿਚ 12ਵੇਂ ਸਥਾਨ ’ਤੇ ਬਣੀ ਹੋਈ ਹੈ। ਕੱਟ 10 ਓਵਰ 154 ਦਾ ਰਿਹਾ, ਜਿਸ ਵਿਚ 9 ਭਾਰਤੀਆਂ ਨੇ ਪ੍ਰਵੇਸ਼ ਕੀਤਾ। ਦੋ ਵਾਰ ਦੀ ਲੇਡੀਜ਼ ਯੂਰਪੀਅਨ ਟੂਰ ਜੇਤੂ ਦੀਕਸ਼ਾ ਡਾਗਰ ਤੋਂ ਇਲਾਵਾ ਇਸ ਵਿਚ ਐਮੇਚਿਓਰ ਗੋਲਫਰ ਮੰਨਤ ਬਰਾੜ ਤੇ ਜਨੇਯਾ ਦਾਸਾਨੀ ਸ਼ਾਮਲ ਹਨ। ਵਾਣੀ ਕਪੂਰ (ਸਾਂਝੇ ਤੌਰ ’ਤੇ 45ਵੇਂ) ਤੇ ਤਵੇਸਾ ਮਲਿਕ ਵੀ ਇਨਾਮੀ ਰਾਸ਼ੀ ਹਾਸਲ ਕਰਨ ਵਾਲੇ ਦੌਰ ਵਿਚ ਪਹੁੰਚ ਗਈ ਹੈ।
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
NEXT STORY