ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਫੀਫਾ ਅੰਡਰ 17 ਵਿਸ਼ਵ ਕੱਪ ਤੋਂ ਬਾਅਦ ਵੀ ਫੁੱਟਬਾਲ ਨੂੰ ਸਮਰਥਨ ਜਾਰੀ ਰੱਖਣ ਦਾ ਭਰੋਸਾ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੂੰ ਦਿੱਤਾ ਹੈ। ਦੇਸ਼ ਦੇ ਪਹਿਲੇ ਫੀਫਾ ਟੂਰਨਾਮੈਂਟ ਦੇ ਆਯੋਜਨ 'ਚ ਜਦੋਂ 100 ਤੋਂ ਵੀ ਘੱਟ ਦਿਨ ਦਾ ਸਮੇਂ ਬਚਿਆ ਹੈ ਤਦ ਭੂਟੀਆ ਨੇ ਭਾਰਤੀ ਫੁੱਟਬਾਲ ਨੂੰ ਲਗਾਤਾਰ ਸਮਰਥਨ ਲਈ ਮੋਦੀ ਨੂੰ ਧੰਨਵਾਦ ਦਿੱਤਾ।
ਅਹਿਮਦਾਬਾਦ 'ਚ ਸਟੇਡੀਅਮ ਦੇ ਉਦਘਾਟਨ ਸਮਾਰੋਹ ਦੌਰਾਨ ਮੋਦੀ ਭਾਰਤ ਦੇ ਦਿੱਗਜ ਖਿਡਾਰੀਆਂ ਨਾਲ ਮਿਲੇ ਸੀ, ਜਿਸ ਤੋਂ ਬਾਅਦ ਭੂਟੀਆ ਨੇ ਕਿਹਾ ਕਿ ਖੇਡਾਂ ਦੇ ਪ੍ਰਤੀ ਮਾਣਯੋਗ ਪ੍ਰਧਾਨਮੰਤਰੀ ਦਾ ਜਨੂੰਨ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਫੀਫਾ ਅੰਡਰ 17ਵਿਸ਼ਵ ਕੱਪ 'ਚ ਸਭ ਤੋਂ ਵੱਡੇ ਸਮਰਥਕ ਹਨ। ਪੂਰੇ ਸਮੇਂ ਉਹ ਭਾਰਤੀ ਫੁੱਟਬਾਲ ਦੇ ਪਿੱਛੇ ਖੜ੍ਹੇ ਰਹੇ ਅਤੇ ਇਹ ਫੁੱਟਬਾਲ ਜਗਤ ਦੇ ਲਈ ਪ੍ਰੇਰਣਾਦਾਇਕ ਹੈ।
100 ਨਾਲੋਂ ਜ਼ਿਆਦਾ ਅੰਤਰਾਸ਼ਟਰੀ ਮੈਚ ਖੇਡਣ ਵਾਲੇ ਪਹਿਲੇ ਭਾਰਤੀ ਭੂਟੀਆ ਨੇ ਕਿਹਾ ਕਿ ਭਾਰਤੀ ਫੁੱਟਬਾਲ ਨੂੰ ਵਧਾਵਾ ਦੇਣ ਲਈ ਮੈਂ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ। ਪ੍ਰਧਾਨਮੰਤਰੀ ਨੇ ਮੈਨੂੰ ਅੰਡਰ 17 ਵਿਸ਼ਵ ਕੱਪ ਦੇ ਲਈ ਲਗਾਤਾਰ ਸਮਰਥਨ ਦਾ ਭਰੋਸਾ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਵੀ ਉਹ ਫੁੱਟਬਾਲ ਦਾ ਸਮਰਥਨ ਜਾਰੀ ਰੱਖਣਗੇ।
ਫੀਫਾ ਨੇ ਭਾਰਤ ਦੇ ਅੰਡਰ-17 ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਦੇ ਸਬੰਧ 'ਚ ਕੀਤਾ ਇਹ ਫੈਸਲਾ
NEXT STORY