ਲੰਡਨ, (ਵਾਰਤਾ)– ਕੌਮਾਂਤਰੀ ਹਾਕੀ ਸੰਘ (ਐੱਫ. ਆਈ. ਐੱਚ.) ਪ੍ਰੋ ਲੀਗ ਦੇ ਯੂਰਪੀਅਨ ਦੌਰੇ ਦੇ ਦੂਜੇ ਗੇੜ ਵਿਚ ਲੰਡਨ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਨਵਨੀਤ ਕੌਰ ਨੇ ਕਿਹਾ ਕਿ ਟੀਮ ਇਕਜੁੱਟਤਾ ਨਾਲ ਆਪਣੀਆਂ ਖਾਮੀਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ।
ਉਪ ਕਪਤਾਨ ਨਵਨੀਤ ਕੌਰ ਨੇ ਕਿਹਾ,‘‘ਸਾਡਾ ਧਿਆਨ ਹੁਣ ਜ਼ਰੂਰੀ ਸੁਮੇਲ ਤੇ ਰਣਨੀਤੀ ਬਣਾਉਣ ’ਤੇ ਹੈ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਅਸੀਂ ਆਪਣੇ ਬਾਕੀ ਮੈਚਾਂ ਵਿਚ ਮਜ਼ਬੂਤੀ ਨਾਲ ਅੱਗੇ ਵਧੀਏ। ਸਾਡਾ ਮੰਨਣਾ ਹੈ ਕਿ ਆਉਣ ਵਾਲੇ ਮੈਚਾਂ ਦਾ ਮਹੱਤਵ ਨਾ ਸਿਰਫ ਟੂਰਨਾਮੈਂਟ ਲਈ ਹੈ ਸਗੋਂ ਇਕ ਟੀਮ ਦੇ ਰੂਪ ਵਿਚ ਉੱਭਰ ਕੇ ਅੱਗੇ ਵਧਣ ਦਾ ਸਮਾਂ ਵੀ ਹੈ, ਇਸ ਲਈ ਹਰੇਕ ਖਿਡਾਰੀ ਆਪਣਾ ਸਰਵਸ੍ਰੇਸ਼ਠ ਦੇਣ ਲਈ ਪ੍ਰਤੀਬੱਧ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਆਪਣੀਆਂ ਖਾਮੀਆਂ ਨੂੰ ਦੂਰ ਕਰਨ ਦੇ ਨਾਲ ਟੀਮ ਨੂੰ ਮਜ਼ਬੂਤ ਬਣਾਉਣ ਲਈ ਇਕਜੁੱਟ ਹਾਂ।’’
ਭਾਰਤੀ ਟੀਮ ਨੇ ਐੱਫ. ਆਈ. ਐੱਚ. ਪ੍ਰੋ ਲੀਗ 2023-24 ਵਿਚ ਹੁਣ ਤਕ ਖੇਡੇ ਗਏ 14 ਮੈਚਾਂ ਵਿਚੋਂ 8 ਅੰਕ ਹਾਸਲ ਕੀਤੇ ਹਨ। ਟੀਮ ਜਿਸ ਤਰ੍ਹਾਂ ਨਾਲ ਜਰਮਨੀ ਤੇ ਬ੍ਰਿਟੇਨ ਵਿਰੁੱਧ ਆਪਣੇ ਆਖਰੀ 2 ਮੈਚਾਂ ਲਈ ਤਿਆਰੀ ਕਰ ਰਹੀ ਹੈ ਤੇ ਉਸ ਤੋਂ ਲੱਗਦਾ ਹੈ ਕਿ ਟੀਮ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ। ਲੀਗ ਵਿਚ ਭਾਰਤੀ ਟੀਮ 8 ਜੂਨ ਨੂੰ ਜਰਮਨੀ ਨਾਲ ਤੇ 9 ਜੂਨ ਨੂੰ ਬ੍ਰਿਟੇਨ ਨਾਲ ਭਿੜੇਗੀ।
ਅਸ਼ਵਿਨ ਦੀ ਸੀ. ਐੱਸ. ਕੇ. ਪਰਿਵਾਰ ’ਚ ਵਾਪਸੀ, ਹਾਈ ਪ੍ਰਫਾਰਮੈਂਸ ਕੇਂਦਰ ਤੇ ਅਕੈਡਮੀ ਦੀ ਮਿਲੀ ਕਮਾਨ
NEXT STORY