ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਿਤਾਲੀ ਰਾਜ ਦੀ ਸ਼ਲਾਘਾ ਕਰਦੇ ਹੋਏ ਇਸ ਸਾਬਕਾ ਧਾਕੜ ਕਪਤਾਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਜਿਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। 16 ਸਾਲ ਦੀ ਉਮਰ 'ਚ ਡੈਬਿਊ ਕਰਨ ਵਾਲੀ ਮਿਤਾਲੀ 23 ਸਾਲ ਦੇ ਆਪਣੇ ਕਰੀਅਰ ਦੇ ਦੌਰਾਨ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੀ ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਰਹੀ। ਉਹ ਸਭ ਤੋਂ ਸਫਲ ਮਹਿਲਾ ਕਪਤਾਨ ਵੀ ਰਹੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ ਜਿੱਤਿਆ ਰਣਜੀ ਟਰਾਫ਼ੀ ਦਾ ਖ਼ਿਤਾਬ
ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' 'ਤੇ ਮਿਤਾਲੀ ਨੂੰ ਭਾਰਤ ਦੀ ਸਭ ਤੋਂ ਪ੍ਰਤਿਭਾਵਾਨ ਕ੍ਰਿਕਟਰਾਂ 'ਚੋਂ ਇਕ ਕਰਾਰ ਦਿੱਤਾ। ਪ੍ਰਧਾਨਮੰਤਰੀ ਨੇ ਕਿਹਾ- ਕ੍ਰਿਕਟ ਤੋਂ ਉਨ੍ਹਾਂ ਦੇ ਸੰਨਿਆਸ ਨੇ ਕਈ ਖੇਡ ਪ੍ਰੇਮੀਆਂ ਨੂੰ ਭਾਵਨਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ। ਮਿਤਾਲੀ ਨਾ ਸਿਰਫ਼ ਅਸਧਾਰਨ ਖਿਡਾਰੀ ਰਹੀ ਸਗੋਂ ਕਈ ਖਿਡਾਰੀਆਂ ਦੀ ਪ੍ਰੇਰਣਾ ਵੀ ਰਹੀ। ਮੈਂ ਭਵਿੱਖ ਦੇ ਲਈ ਮਿਤਾਲੀ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਇਹ ਵੀ ਪੜ੍ਹੋ : IND vs IRL 1st T20i : ਭਾਰਤ ਨੇ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਆਇਰਲੈਂਡ ਦੇ ਖ਼ਿਲਾਫ਼ 26 ਜੂਨ 1999 ਨੂੰ ਡੈਬਿਊ ਕਰਨ ਦੇ ਬਾਅਦ ਮਿਤਾਲੀ ਨੇ 12 ਟੈਸਟ, 232 ਵਨ-ਡੇ ਤੇ 89 ਟੀ-20 ਕੌਮਾਂਤਰੀ ਮੈਚ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਮਿਤਾਲੀ ਨੇ 333 ਕੌਮਾਂਤਰੀ ਮੈਚ 'ਚ ਤਿੰਨ ਫਾਰਮੈਟਾਂ 'ਚ ਕੁਲ ਮਿਲਾ ਕੇ 10 ਹਜ਼ਾਰ 868 ਦੌੜਾਂ ਬਣਾਈਆਂ। ਉਨ੍ਹਾਂ ਨੇ 155 ਵਨ-ਡੇ ਕੌਮਾਂਤਰੀ ਮੁਕਾਬਲਿਆਂ 'ਚ ਭਾਰਤ ਦੀ ਅਗਵਾਈ ਕੀਤੀ ਜਿਸ 'ਚ ਟੀਮ ਨੇ ਰਿਕਾਰਡ 89 ਜਿੱਤ ਦਰਜ ਕੀਤੀ। ਬੇਲਿੰਡਾ ਕਲਾਰਕ 83 ਜਿੱਤ ਦੇ ਨਾਲ ਇਸ ਸੂਚੀ 'ਚ ਦੂਜੇ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮਹਿਲਾ ਅੰਡਰ-17 ਟੀਮ ਮੈਕਸਿਕੋ ਤੋਂ 0-2 ਨਾਲ ਹਾਰੀ
NEXT STORY