ਮੁੰਬਈ— ਮਹਾਰਾਸ਼ਟਰ ਦੇ ਸਤਾਰਾ ਦੀ ਪਿ੍ਰਅੰਕਾ ਮੋਹਿਤੇ ਵਿਸ਼ਵ ਦੀ 10ਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਅੰਨਪੂਰਣਾ ’ਤੇ ਫ਼ਤਿਹ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ 28 ਸਾਲਾ ਪਰਬਤਾਰੋਹੀ ਦੀ ਇਸ ਉਪਲਬਧੀ ਦੀ ਜਾਣਕਾਰੀ ਉਨ੍ਹਾਂ ਦੀ ਮਾਲਕਣ ਕਿਰਨ ਮਜੂਮਦਾਰ ਸਾਵ ਨੇ ਦਿੱਤੀ।
ਇਹ ਵੀ ਪੜ੍ਹੋ : ਦਿੱਲੀ-ਮੁੰਬਈ ਨੂੰ ਪਛਾੜ ਦੂਜੇ ਸਥਾਨ ’ਤੇ ਪਹੁੰਚੀ CSK, ਜਾਣੋ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ
ਉਨ੍ਹਾਂ ਕਿਹਾ- ਸਾਡੀ ਸਾਥੀ ਪਿ੍ਰਅੰਕਾ ਮੋਹਿਤੇ ਨੇ ਵਿਸ਼ਵ ਦੀ ਦਸਵੇਂ ਨੰਬਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਅੰਨਪੂਰਣਾ (8091 ਮੀਟਰ) ਨੂੰ 16 ਅਪ੍ਰੈਲ 2021 ਨੂੰ ਦੁਪਹਿਰ ਇਕ ਵਜ ਕੇ 30 ਮਿੰਟ ਤੇ ਫ਼ਤਿਹ ਕੀਤਾ। ਸਾਨੂੰ ਉਸ ’ਤੇ ਮਾਣ ਹੈ। ਮਾਊਂਟ ਅੰਨਪੂਰਣਾ ਹਿਮਾਲਾ ਦੀ ਚੋਟੀ ਹੈ ਜੋ ਨੇਪਾਲ ’ਚ ਸਥਿਤ ਹੈ। ਪਿ੍ਰਯੰਕਾ ਨੇ 2013 ’ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ (8,849 ਮੀਟਰ), 2018 ’ਚ ਮਾਊਂਟ ਲਹੋਤਸੇ (8,516 ਮੀਟਰ) ਤੇ 2016 ’ਚ ਮਾਊਂਟ ਮਕਾਲੂ (8,485 ਮੀਟਰ) ’ਤੇ ਵੀ ਸਫਲਤਾਪੂਰਵਕ ਚੜ੍ਹਾਈ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲੀਡਸ ਨਾਲ ਡਰਾਅ ਖੇਡ ਕੇ ਲਿਵਰਪੂਲ ਨੇ ਚੋਟੀ ਦੇ 4 ’ਚ ਜਗ੍ਹਾ ਬਣਾਉਣ ਦਾ ਮੌਕਾ ਗੁਆਇਆ
NEXT STORY