ਓਰਲੀਨਜ਼ (ਭਾਸ਼ਾ)- ਭਾਰਤ ਦੇ ਪ੍ਰਿਯਾਂਸ਼ੂ ਰਾਜਾਵਤ ਨੇ ਐਤਵਾਰ ਨੂੰ ਰੋਮਾਂਚਕ ਫਾਈਨਲ ਵਿੱਚ ਡੈਨਮਾਰਕ ਦੇ ਮੈਗਨਸ ਜੋਹਾਨਸਨ ਨੂੰ ਤਿੰਨ ਗੇਮਾਂ ਵਿੱਚ ਹਰਾ ਕੇ ਓਰਲੀਨਜ਼ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦਾ ਪੁਰਸ਼ ਸਿੰਗਲ ਦਾ ਖ਼ਿਤਾਬ ਜਿੱਤ ਲਿਆ। ਥਾਮਸ ਕੱਪ 2022 ਦਾ ਖਿਤਾਬ ਜਿੱਤਣ ਵਾਲੇ ਭਾਰਤੀ ਟੀਮ ਦਾ ਹਿੱਸਾ ਰਹੇ ਮੱਧ ਪ੍ਰਦੇਸ਼ ਦੇ 21 ਸਾਲਾ ਪ੍ਰਿਯਾਂਸ਼ੂ ਨੇ ਦੁਨੀਆ ਦੇ 49ਵੇਂ ਨੰਬਰ ਦੇ ਖਿਡਾਰੀ ਜੋਹਾਨਸਨ ਨੂੰ 68 ਮਿੰਟਾਂ ਵਿੱਚ 21-15, 19-21, 21-16 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ।
ਕੁਆਲੀਫਾਇਰ ਤੋਂ ਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਦੋਵਾਂ ਖਿਡਾਰੀਆਂ ਨੇ ਫਾਈਨਲ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਭਾਰਤੀ ਨੇ ਮਹੱਤਵਪੂਰਨ ਮੌਕਿਆਂ 'ਤੇ ਅੰਕ ਹਾਸਲ ਕਰਕੇ ਆਪਣਾ ਪਹਿਲਾ ਵਿਸ਼ਵ ਟੂਰ ਸੁਪਰ 300 ਖ਼ਿਤਾਬ ਜਿੱਤਿਆ। 21 ਸਾਲ ਦੇ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਇਹ ਪਹਿਲਾ ਮੈਚ ਸੀ ਪਰ ਇਸ 2 ਲੱਖ 40 ਹਜ਼ਾਰ ਡਾਲਰ ਇਨਾਮੀ ਟੂਰਨਾਮੈਂਟ ਦੌਰਾਨ ਇੱਕ ਵੀ ਗੇਮ ਨਾ ਗਵਾਉਣ ਵਾਲੇ ਪ੍ਰਿਯਾਂਸ਼ੂ ਨੇ ਪਰਿਪੱਕਤਾ ਦਿਖਾਈ ਅਤੇ ਹਮਲਾਵਰ ਅਤੇ ਰੱਖਿਆਤਮਕ ਖੇਡ ਦੇ ਮਿਸ਼ਰਣ ਦੀ ਬਦੌਲਤ ਜਿੱਤ ਦਰਜ ਕੀਤੀ।
IPL 2023: ਇਕ ਦੌੜ ਨਾਲ ਸੈਂਕੜੇ ਤੋਂ ਖੁੰਝਿਆ 'ਗੱਬਰ', ਬ੍ਰਾਇਨ ਲਾਰਾ ਨੇ ਕਿਹਾ- ਸ਼ਿਖਰ ਧਵਨ ਦੀ ਤਾਰੀਫ ਹੋਣੀ ਚਾਹੀਦੀ ਹੈ
NEXT STORY